ਮੋਦੀ-ਟਰੰਪ ਦੀ ਅੱਜ ਹੋਵੇਗੀ ਦੂਜੀ ਮੁਲਾਕਾਤ, ਜਾਣੋ ਪੂਰਾ ਪ੍ਰੋਗਰਾਮ

09/24/2019 12:43:28 PM

ਵਾਸ਼ਿੰਗਟਨ/ ਨਵੀਂ ਦਿੱਲੀ (ਬਿਊਰੋ)— ਹਿਊਸਟਨ ਵਿਚ ਐਤਵਾਰ ਨੂੰ 'ਹਾਓਡੀ ਮੋਦੀ' ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁਲਾਕਾਤ ਹੋਈ ਸੀ। ਦੋਵੇਂ ਅੱਜ ਭਾਵ ਮੰਗਲਵਾਰ ਨੂੰ ਦੂਜੀ ਵਾਰ ਸੰਯੁਕਤ ਰਾਸ਼ਟਰ ਮਹਾਸਭਾ ਦੇ 74ਵੇਂ ਸੈਸ਼ਨ ਤੋਂ ਵੱਖ ਦੋ-ਪੱਖੀ ਬੈਠਕ ਕਰਨਗੇ। ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਥਾਨਕ ਸਮੇਂ ਮੁਤਾਬਕ ਦੁਪਹਿਰ 12:15 ਵਜੇ (ਭਾਰਤੀ ਸਮੇਂ ਮੁਤਾਬਕ ਰਾਤ 9:45 ਵਜੇ) ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿਚ ਦੋ-ਪੱਖੀ ਬੈਠਕ ਕਰਨਗੇ। ਭਾਰਤੀ ਅਧਿਕਾਰੀਆਂ ਨੇ ਬੈਠਕ ਦੇ ਏਜੰਡੇ ਦੇ ਬਾਰ ਵਿਚ ਵਿਸਥਾਰ ਨਾਲ ਜਾਣਕਾਰੀ ਨਹੀਂ ਦਿੱਤੀ।

ਸੋਮਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਸੈਸ਼ਨ ਵਿਚ ਹਿੱਸਾ ਲਿਆ। ਅੱਜ ਮੋਦੀ ਟਰੰਪ ਨਾਲ ਮੁਲਾਕਾਤ ਦੇ ਬਾਅਦ ਭਾਰਤ-ਪ੍ਰਸ਼ਾਂਤ ਟਾਪੂ ਸਮੂਹ ਦੇ ਨੇਤਾਵਾਂ ਨਾਲ ਬੈਠਕ ਕਰਨਗੇ। ਇਸ ਦੇ ਇਲਾਵਾ ਉਨ੍ਹਾਂ ਨੂੰ ਬਿੱਲ ਅਤੇ ਮੇਲਿੰਡਾ ਗੇਟਸ ਫਾਊਂਡੇਸ਼ਨ ਵੱਲੋਂ 'ਸਵੱਛ ਭਾਰਤ ਮੁਹਿੰਮ' ਲਈ ਸਨਮਾਨਿਤ ਕੀਤਾ ਜਾਵੇਗਾ। 

ਭਾਰਤੀ ਸਮੇਂ ਮੁਤਾਬਕ ਪੀ.ਐੱਮ. ਮੋਦੀ ਦੇ ਪੂਰੇ ਦਿਨ ਦਾ ਪ੍ਰੋਗਰਾਮ

- ਰਾਤ 9:45 ਵਜੇ ਪੀ.ਐੱਮ. ਮੋਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਕਰਨਗੇ ਮੁਲਾਕਾਤ।  

- ਰਾਤ 10:45 ਵਜੇ ਮੋਦੀ ਸੰਯੁਕਤ ਰਾਸ਼ਟਰ ਵੱਲੋਂ ਰਾਸ਼ਟਰ ਪ੍ਰਧਾਨਾਂ ਲਈ ਆਯੋਜਿਤ ਲੰਚ ਵਿਚ ਹੋਣਗੇ ਸ਼ਾਮਲ।

- 25 ਤਰੀਕ ਦੀ ਸਵੇਰ 1 ਵਜੇ ਪੀ.ਐੱਮ. ਮੋਦੀ ਇੰਡੀਆ ਪੈਸੀਫਿਕ ਆਈਲੈਂਡ ਲੀਡਰਜ਼ ਮੀਟਿੰਗ 'ਚ ਹੋਣਗੇ ਸ਼ਾਮਲ।

- 25 ਤਰੀਕ ਸਵੇਰੇ 4 ਵਜੇ ਮੋਦੀ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦੇ ਮੌਕੇ ਹੋਣ ਵਾਲੇ ਪ੍ਰੋਗਰਾਮ ਵਿਚ ਹੋਣਗੇ ਸ਼ਾਮਲ।

- 25 ਤਰੀਕ ਸਵੇਰੇ 5:40 ਵਜੇ ਪੀ.ਐੱਮ. ਮੋਦੀ ਨੂੰ ਗੋਲਕੀਪਰਸ ਗਲੋਬਲ ਐਵਾਰਡ 2019 ਨਾਲ ਕੀਤਾ ਜਾਵੇਗਾ ਸਨਮਾਨਿਤ।

Vandana

This news is Content Editor Vandana