ਕੋਰੋਨਾ ਕਾਲ ਦੀ ਡਰਾਵਣੀ ਤਸਵੀਰ, ਮਰੀਜ਼ਾਂ ਨਾਲ ਭਰੇ ਹਸਪਤਾਲ, ਬਾਹਰ ‘ਐਂਬੂਲੈਂਸ’ ਦੀਆਂ ਲੱਗੀਆਂ ਲਾਈਨਾਂ

04/15/2021 12:36:00 PM

ਅਹਿਮਦਾਬਾਦ— ਦੇਸ਼ ’ਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਵਾਇਰਸ ਦਾ ਖ਼ੌਫਨਾਕ ਰੂਪ ਵੇਖਣ ਨੂੰ ਮਿਲ ਰਿਹਾ ਹੈ। ਰੋਜ਼ਾਨਾ ਬੇਕਾਬੂ ਹੋ ਰਹੇ ਕੋਰੋਨਾ ਦੇ ਕੇਸਾਂ ਕਾਰਨ ਹਸਪਤਾਲਾਂ ’ਚ ਇਸ ਦਾ ਬੋਝ ਵੱਧਦਾ ਜਾ ਰਿਹਾ ਹੈ। ਮਰੀਜ਼ਾਂ ਨੂੰ ਬੈੱਡਾਂ ਲਈ ਲੰਬੀ ਉਡੀਕ ਕਰਨੀ ਪੈ ਰਹੀ ਹੈ। ਗੁਜਰਾਤ ਦੇ ਅਹਿਮਦਾਬਾਦ ਦੀ ਤਸਵੀਰ ਵੀ ਕੁਝ ਵੱਖਰੀ ਹੀ ਹੈ। ਇੱਥੇ ਹਸਪਤਾਲ ’ਚ ਦਾਖ਼ਲ ਹੋਣ ਲਈ ਮਰੀਜ਼ਾਂ ਨੂੰ ਉਡੀਕ ਕਰਨੀ ਪੈ ਰਹੀ ਹੈ। 

ਇਹ ਵੀ ਪੜ੍ਹੋ: ਦੇਸ਼ ’ਚ ਵਧਿਆ ‘ਕੋਰੋਨਾ’ ਦਾ ਖ਼ੌਫ, 24 ਘੰਟਿਆਂ ’ਚ ਆਏ ਰਿਕਾਰਡ 2 ਲੱਖ ਨਵੇਂ ਕੇਸ

ਇਹ ਦ੍ਰਿਸ਼ ਗੁਜਰਾਤ ਦੇ ਅਹਿਮਦਾਬਾਦ ਦੇ ਸਿਵਲ ਹਸਪਤਾਲ ਦੇ ਕੈਂਪਸ ਦਾ ਹੈ, ਜਿੱਥੇ ਐਂਬੂਲੈਂਸ ਲਾਈਨਾਂ ’ਚ ਖੜ੍ਹੀਆਂ ਹਨ। ਐਂਬੂਲੈਂਸ ਵਿਚ ਮਰੀਜ਼ ਲੇਟੇ ਹੋਏ ਹਨ, ਕੁਝ ਮਰੀਜ਼ਾਂ ਨੂੰ ਐਂਬੂਲੈਂਸ ਦੇ ਅੰਦਰ ਹੀ ਆਕਸੀਜਨ ਦਿੱਤੀ ਜਾ ਰਹੀ ਹੈ। ਲਾਈਨਾਂ ਵਿਚ ਲੱਗੀਆਂ ਐਂਬੂਲੈਂਸ ’ਚ ਪਏ ਮਰੀਜ਼ ਹਸਪਤਾਲ ਅੰਦਰ ਬੈੱਡ ਖਾਲੀ ਹੋਣ ਦੀ ਉਡੀਕ ਕਰ ਰਹੇ ਹਨ। ਜਾਣਕਾਰੀ ਮੁਤਾਬਕ ਐਂਬੂਲੈਂਸ ਦੇ ਇਸ ਸਭ ਤੋਂ ਵੱਡੇ ਕੋਵਿਡ-19 ਹਸਪਤਾਲ ’ਚ 1200 ਬੈੱਡ ਫੂਲ ਹੋ ਚੁੱਕੇ ਹਨ। ਜਿਸ ਕਾਰਨ ਮਰੀਜ਼ਾਂ ਨੂੰ ਬਾਹਰ ਹੀ ਰੋਕਿਆ ਗਿਆ ਹੈ। ਅਜਿਹੇ ਵਿਚ ਮਰੀਜ਼ਾਂ ਨੂੰ ਐਂਬੂਲੈਂਸ ’ਚ ਹੀ ਆਕਸੀਜਨ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਕੋਰੋਨਾ ਦੇ ਖ਼ੌਫ ਦਰਮਿਆਨ ਰਾਹਤ ਦੀ ਖ਼ਬਰ, ਅਕਤੂਬਰ ਤੱਕ ਭਾਰਤ ਨੂੰ ਮਿਲ ਸਕਦੀਆਂ ਹਨ 5 ਹੋਰ ‘ਕੋਵਿਡ ਵੈਕਸੀਨ’

ਦੱਸ ਦੇਈਏ ਕਿ ਗੁਜਰਾਤ ਕੋਵਿਡ-19 ਕਾਰਨ ਭਾਰਤ ਦੇ 10 ਸਭ ਤੋਂ ਪ੍ਰਭਾਵਿਤ ਸੂਬਿਆਂ ’ਚੋਂ ਇਕ ਹੈ। ਸੂਬੇ ’ਚ ਇਸ ਸਮੇਂ ਕੋਰੋਨਾ ਵਾਇਰਸ ਦੇ 30,000 ਤੋਂ ਵਧੇਰੇ ਸਰਗਰਮ ਕੇਸ ਹਨ, ਜਿਨ੍ਹਾਂ ’ਚੋਂ 7,165 ਕੇਸ ਇਕੱਲੇ ਅਹਿਮਦਾਬਾਦ ਵਿਚ ਹਨ।

ਇਹ ਵੀ ਪੜ੍ਹੋ:  ਭਾਰਤੀਆਂ ਨੂੰ ਸਪੁਤਨਿਕ-ਵੀ ਸਮੇਤ ਦਿੱਤੀਆਂ ਜਾਣਗੀਆਂ 3 ਵੈਕਸੀਨਾਂ, ਜਾਣੋ ਕਿਵੇਂ ਕੋਰੋਨਾ ਨਾਲ ਲੜਦੀਆਂ ਹਨ

Tanu

This news is Content Editor Tanu