6 ਕਿਲੋਮੀਟਰ ਮੋਢਿਆਂ ''ਤੇ ਚੁੱਕ ਕੇ ਗਰਭਵਤੀ ਪਤਨੀ ਨੂੰ ਪਹੁੰਚਾਇਆ ਹਸਪਤਾਲ

12/04/2019 4:57:19 PM

ਤਾਮਿਲਨਾਡੂ— ਦਰਦ ਨਾਲ ਤੜਫਦੀ ਔਰਤ, ਐਂਬੂਲੈਂਸ ਦੀ ਉਡੀਕ ਕਰ ਰਿਹਾ ਪਰਿਵਾਰ। ਜੀ ਹਾਂ, ਅਸੀਂ ਸਰਕਾਰ ਨੂੰ ਵਿਕਾਸ ਕਰਨ ਲਈ ਵੋਟਾਂ ਪਾਉਂਦੇ ਹਾਂ, ਲੰਬੀਆਂ-ਲੰਬੀਆਂ ਲਾਈਨਾਂ 'ਚ ਖੜ੍ਹੇ ਹੁੰਦੇ ਹਾਂ। ਤਾਂ ਕਿ ਸਾਡੇ ਖੇਤਰ ਦਾ ਵਿਕਾਸ ਹੋ ਸਕੇ, 24 ਘੰਟੇ ਬਿਜਲੀ ਅਤੇ ਘਰ ਤਕ ਸੜਕ ਮਿਲ ਸਕੇ। ਇਹ ਸਾਰੇ ਬੁਨਿਆਦੀ ਵਿਕਾਸ ਹਨ, ਜੋ ਹਰ ਵਿਅਕਤੀ ਦਾ ਅਧਿਕਾਰ ਹੈ। ਅੱਜ ਦਾ ਭਾਰਤ ਕਿਤੇ ਨਾ ਕਿਤੇ ਬੁਨਿਆਦੀ ਵਿਕਾਸ ਤੋਂ ਪਛੜਿਆ ਦਿਖਾਈ ਦਿੰਦਾ ਹੈ। ਕੁਝ ਹੀ ਅਜਿਹਾ ਹੀ ਵਾਕਿਆ ਤਾਮਿਲਨਾਡੂ ਦੇ ਇਡੋਰ 'ਚ 'ਚ ਦੇਖਣ ਨੂੰ ਮਿਲਿਆ। ਇੱਥੇ ਇਕ ਗਰਭਵਤੀ ਔਰਤ ਨੂੰ ਮੋਢਿਆਂ 'ਤੇ ਚੁੱਕ ਕੇ ਉਸ ਦੇ ਪਰਿਵਾਰ ਵਾਲਿਆਂ ਨੇ ਹਸਪਤਾਲ ਪਹੁੰਚਾਇਆ। ਇੱਥੇ ਸੜਕ ਇੰਨੀ ਖਰਾਬ ਹਾਲਤ ਵਿਚ ਹੈ ਕਿ ਉੱਥੋਂ ਤਕ ਐਂਬੂਲੈਂਸ ਨਹੀਂ ਜਾ ਸਕੀ। ਜਿਸ ਕਾਰਨ ਗਰਭਵਤੀ ਔਰਤ ਨੂੰ 6 ਕਿਲੋਮੀਟਰ ਤਕ ਕੱਪੜੇ ਦੇ ਪੂੰਘੜੇ ਵਿਚ ਹਸਪਤਾਲ ਲਿਜਾਇਆ ਗਿਆ।

 

ਪਿੰਡ ਵਾਸੀਆਂ ਦੀ ਮਦਦ ਨਾਲ ਔਰਤ ਦੇ ਪਤੀ ਨੇ ਐਂਬੂਲੈਂਸ ਤਕ ਪਹੁੰਚ ਲਈ ਪੈਦਲ ਹੀ ਦੌੜ ਲਾਈ। ਬਾਰਿਸ਼ ਕਾਰਨ ਸੜਕਾਂ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਸਨ। ਇਸ ਤੋਂ ਬਾਅਦ ਔਰਤ ਦੇ ਪਤੀ ਮਧੇਸ਼ ਅਤੇ ਉਸ ਦੇ ਸਾਥੀਆਂ ਨੇ ਬਾਂਸ ਦੀ ਮਦਦ ਨਾਲ ਇਕ ਕੱਪੜੇ ਦਾ ਪੰਘੂੜਾ ਬਣਾਇਆ ਅਤੇ ਗਰਭਵਤੀ ਔਰਤ ਨੂੰ ਸੜਕ ਤਕ ਲੈ ਗਏ। ਮਧੇਸ਼ ਨੇ 6 ਕਿਲੋਮੀਟਰ ਦਾ ਲੰਬਾ ਸਫਰ ਕਰੀਬ ਢਾਈ ਘੰਟੇ 'ਚ ਤੈਅ ਕੀਤਾ। ਸੜਕ 'ਤੇ ਪਹੁੰਚਣ ਮਗਰੋਂ ਵੀ ਔਰਤ ਦੇ ਪਤੀ ਨੂੰ ਐਂਬੂਲੈਂਸ ਲਈ ਕਈ ਘੰਟਿਆਂ ਤਕ ਉਡੀਕ ਕਰਨੀ ਪਈ। ਦਰਦਾਂ ਲੱਗਣ ਕਾਰਨ ਔਰਤ ਨੂੰ ਇਡੋਰ ਦੇ ਬਰਗੁਰ ਹਸਪਤਾਲ 'ਚ ਪਹੁੰਚਾਇਆ ਗਿਆ, ਜਿੱਥੇ ਉਸ ਨੇ ਬੱਚੇ ਨੂੰ ਜਨਮ ਦਿੱਤਾ। ਫਿਲਹਾਲ ਮਾਂ ਅਤੇ ਬੱਚਾ ਦੋਹਾਂ ਦੀ ਹਾਲਤ ਠੀਕ ਹੈ।


Tanu

Content Editor

Related News