ਟਰੱਕ 'ਚ ਲੁਕ ਕੇ ਜਾ ਰਿਹਾ ਸੀ ਜੈਸ਼ ਦਾ ਸ਼ੱਕੀ ਅੱਤਵਾਦੀ, ਅੰਬਾਲਾ 'ਚ ਗ੍ਰਿਫਤਾਰ

09/28/2019 2:55:13 PM

ਅੰਬਾਲਾ—ਪੰਜਾਬ ਅਤੇ ਜੰਮੂ-ਕਸ਼ਮੀਰ ਪੁਲਸ ਨਾਲ ਮਿਲ ਕੇ ਇੱਕ ਸ਼ੱਕੀ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮੁਹੰਮਦ ਇਸਮਾਇਲ ਨਾਂ ਦਾ ਇਹ ਸ਼ੱਕੀ ਅੱਤਵਾਦੀ ਸੇਬ ਦੇ ਇੱਕ ਟਰੱਕ 'ਚ ਸਵਾਰ ਹੋ ਕੇ ਜੰਮੂ ਤੋਂ ਦਿੱਲੀ ਜਾ ਰਿਹਾ ਸੀ। ਸੁਰੱਖਿਆ ਏਜੰਸੀਆਂ ਦੀ ਜਾਣਕਾਰੀ ਮਿਲਣ ਤੋਂ ਬਾਅਦ ਅੰਬਾਲਾ ਪੁਲਸ ਅਲਰਟ ਹੋ ਗਈ ਅਤੇ ਪੰਜਾਬ-ਜੰਮੂ ਪੁਲਸ ਪਿੱਛਾ ਕਰਦੀ ਹਰਿਆਣਾ ਪਹੁੰਚੀ, ਜਿੱਥੇ ਪੁਲਸ ਨੇ ਅੰਬਾਲਾ ਰੇਲਵੇ ਸਟੇਸ਼ਨ ਕੋਲ ਨਾਕਾ ਲਗਾਇਆ ਸੀ। ਮਿਲੀ ਜਾਣਕਾਰੀ ਤਹਿਤ ਟਰੱਕ ਸਮੇਤ ਸ਼ੱਕੀ ਅੱਤਵਾਦੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਅੱਤਵਾਦੀ ਜੈਸ਼-ਏ-ਮੁਹੰਮਦ ਦਾ ਮੈਂਬਰ ਦੱਸਿਆ ਜਾ ਰਿਹਾ ਫਿਲਹਾਲ ਜੰਮੂ ਪੁਲਸ ਅਤੇ ਸੁਰੱਖਿਆ ਏਜੰਸੀਆਂ ਦੀ ਪੁੱਛਗਿੱਛ ਜਾਰੀ ਹੈ।  

ਦੱਸ ਦੇਈਏ ਕਿ ਜੰਮੂ-ਪੁਲਸ ਨੂੰ ਜੈਸ਼-ਏ-ਮੁਹੰਮਦ ਦੇ ਸ਼ੱਕੀ ਅੱਤਵਾਦੀ ਦੀ ਭਾਲ ਸੀ। ਇਸ ਤੋਂ ਬਾਅਦ ਜੰਮੂ ਪੁਲਸ ਨੇ ਪੰਜਾਬ ਪੁਲਸ ਨੂੰ ਵੀ ਅਲਰਟ ਕਰ ਦਿੱਤਾ ਸੀ ਪਰ ਸ਼ੱਕੀ ਅੱਤਵਾਦੀ ਜੰਮੂ ਅਤੇ ਪੰਜਾਬ ਪੁਲਸ ਦੀਆਂ ਅੱਖਾਂ ਤੋਂ ਬਚ ਕੇ ਹਰਿਆਣਾ 'ਚ ਦਾਖਲ ਹੋ ਗਿਆ ਸੀ। ਅੰਤ ਅੰਬਾਲਾ ਪੁਲਸ ਨੂੰ ਜਾਣਕਾਰੀ ਭੇਜ ਦਿੱਤੀ ਗਈ ਸੀ। ਇਸ 'ਤੇ ਆਰਮੀ ਅਤੇ ਸੀ. ਆਈ. ਏ. ਪੁਲਸ ਨੇ ਛਾਉਣੀ ਰੇਲਵੇ ਸਟੇਸ਼ਨ ਦੇ ਕੋਲ ਨਾਕਾਬੰਦੀ ਕਰ ਦਿੱਤੀ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅੱਤਵਾਦੀ ਇੱਕ ਸੇਬ ਦੇ ਟਰੱਕ 'ਚ ਸਵਾਰ ਹੋ ਕੇ ਆਇਆ ਸੀ ਅਤੇ ਉਸ ਨੇ ਦਿੱਲੀ ਜਾਣਾ ਸੀ। ਦੱਸਿਆ ਜਾਂਦਾ ਹੈ ਕਿ ਜਾਂਚ ਦੌਰਾਨ ਸ਼ੱਕੀ ਦੇ ਕੋਲੋਂ ਕੋਈ ਹਥਿਆਰ ਬਰਾਮਦ ਨਹੀਂ ਕੀਤਾ ਗਿਆ ਹੈ ਫਿਲਹਾਲ ਅੰਬਾਲਾ ਪੁਲਸ ਨੇ ਜੰਮੂ ਪੁਲਸ ਦੇ ਹਵਾਲੇ ਕਰ ਦਿੱਤਾ ਹੈ।

ਅੰਬਾਲਾ ਦੇ ਐੱਸ. ਪੀ. ਅਭਿਸ਼ੇਕ ਜੋਰਵਾਲ ਦਾ ਕਹਿਣਾ ਹੈ ਕਿ ਜੰਮੂ ਤੋਂ ਉਨ੍ਹਾਂ ਦੇ ਕੋਲ ਕਾਲ ਆਈ ਸੀ, ਇਸ ਤੋਂ ਬਾਅਦ ਉਨ੍ਹਾਂ ਨੇ ਨਾਕਾਬੰਦੀ ਕਰ ਦਿੱਤੀ ਸੀ। ਸ਼ੱਕੀ ਸੇਬਾਂ ਦੇ ਟਰੱਕ 'ਚ ਸਵਾਰ ਹੋ ਕੇ ਆਇਆ ਸੀ, ਜਿਸ ਨੇ ਦਿੱਲੀ ਜਾਣਾ ਸੀ। ਉਸ ਨੂੰ ਗ੍ਰਿਫਤਾਰ ਕਰ ਕੇ ਜੰਮੂ ਪੁਲਸ ਨੂੰ ਸੌਂਪ ਦਿੱਤਾ ਗਿਆ ਹੈ।


Iqbalkaur

Content Editor

Related News