ਅਮਰਨਾਥ ਯਾਤਰਾ ਦਾ ਹੁਣ ਤਕ ਦਾ ਸਭ ਤੋਂ ਛੋਟਾ ਜੱਥਾ ਰਵਾਨਾ, ਸ਼ਾਮਿਲ ਹਨ ਸਿਰਫ 43 ਸ਼ਰਧਾਲੂ

08/20/2018 12:37:01 PM

ਜੰਮੂ— ਸੋਮਵਾਰ ਨੂੰ ਸ਼ਿਵ ਭੋਲੇ ਦੇ ਜੈਕਾਰਿਆਂ ਦੇ ਨਾਲ ਸ਼ਰਧਾਲੂਆਂ ਦਾ ਜੱਥਾ ਅਮਰਨਾਥ ਲਈ ਰਵਾਣਾ ਕੀਤਾ ਗਿਆ। ਜਦੋਂ ਤੋਂ ਇਹ ਯਾਤਰਾ ਸ਼ੁਰੂ ਹੋਈ ਉਦੋਂ ਤਕ ਦਾ ਇਹ ਸਭ ਤੋਂ ਛੋਟਾ ਜੱਥਾ ਹੈ। ਜੱਥੇ 'ਚ ਕੁੱਲ 43 ਸ਼ਰਧਾਲੂਆਂ ਨੂੰ ਸ਼੍ਰੀਨਗਰ ਲਈ ਸੁਰੱਖਿਆ ਦੇ ਨਾਲ ਰਵਾਨਾ ਕੀਤਾ ਗਿਆ ਸੀ। ਇਹ ਸ਼ਰਧਾਲੂ ਬਾਲਟਾਲ ਅਤੇ ਪਹਿਲਗਾਮ, ਦੋਹਾਂ ਰਸਤਿਆਂ ਲਈ ਭੇਜੇ ਗਏ ਹਨ। 

28 ਜੂਨ ਤੋਂ ਸ਼ੁਰੂ ਹੋਈ ਯਾਤਰਾ 'ਚ ਹੁਣ ਤਕ 2.82 ਲੱਖ ਸ਼ਰਧਾਲੂ ਭਗਵਾਨ ਭੋਲੇਨਾਥ ਦੇ ਦਰਸ਼ਨ ਕਰ ਚੁੱਕੇ ਹਨ। ਇਸ ਸਾਲ ਯਾਤਰਾ ਦੌਰਾਨ ਕਈ ਵਾਰ ਮੌਸਮ ਖਰਾਬ ਰਿਹਾ ਜਿਸ 'ਚ ਚਾਰ ਸ਼ਰਧਾਲੂਆਂ ਦੀ ਮੌਤ ਹੋ ਗਈ ਸੀ। ਹਿਮਾਲਿਆ ਦੀ ਗੋਦ 'ਚ ਸਥਾਪਿਤ ਅਮਰਨਾਥ ਗੁਫਾ 'ਚ ਹਿਮਲਿੰਗ ਦੇ ਦਰਸ਼ਨਾਂ ਦੀ ਯਾਤਰਾ ਰੱਖੜੀ ਵਾਲੇ ਦਿਨ ਸੰਪੂਰਨ ਹੋਵੇਗੀ।