ਅਮਰਨਾਥ ਯਾਤਰਾ ''ਚ ਲੰਗਰ ਲਗਾਉਣ ਵਾਲਿਆਂ ਸ਼ਰਾਇਣ ਬੋਰਡ ਦਾ ਅਜੀਬ ਫਰਮਾਨ

06/01/2019 12:54:06 PM

ਜੰਮੂ— ਸ਼੍ਰੀ ਅਮਰਨਾਥ ਸ਼ਰਾਇਣ ਬੋਰਡ ਨੇ ਅਜੀਬੋ-ਗਰੀਬ ਫੈਸਲਾ ਲਿਆ ਹੈ। ਬੋਰਡ ਨੇ ਲੰਗਰ ਸੰਗਠਨਾਂ ਨੂੰ 21 ਜੂਨ ਤੋਂ ਪਹਿਲਾਂ ਕਸ਼ਮੀਰ 'ਚ ਪ੍ਰਵੇਸ਼ 'ਤੇ ਰੋਕ ਲੱਗਾ ਦਿੱਤੀ ਹੈ, ਜਦੋਂ ਕਿ ਇਕ ਜੁਲਾਈ ਤੋਂ ਯਾਤਰਾ ਸ਼ੁਰੂ ਹੋ ਰਹੀ ਹੈ। ਇਸ ਦਾ ਪੰਜਾਬ 'ਚ ਵਿਰੋਧ ਵੀ ਸ਼ੁਰੂ ਹੋ ਗਿਆ ਹੈ। ਲੰਗਰ ਸੰਗਠਨਾਂ ਦਾ ਕਹਿਣਾ ਹੈ ਕਿ ਪਿੱਸੂ ਟਾਪ, ਚੰਦਨਵਾੜੀ ਸਮੇਤ ਕਈ ਇਲਾਕਿਆਂ 'ਚ ਲੰਗਰ ਦੀ ਸਮੱਗਰੀ ਪਹੁੰਚਾਉਣ 'ਚ ਇਕ ਮਹੀਨਾ ਲੱਗ ਜਾਂਦਾ ਹੈ। ਬੋਰਡ ਉਨ੍ਹਾਂ ਨੂੰ ਸਿਰਫ਼ 10 ਦਿਨ ਪਹਿਲਾਂ ਪ੍ਰਵੇਸ਼ ਦੀ ਮਨਜ਼ੂਰੀ ਦੇ ਰਿਹਾ ਹੈ। 

ਸ਼੍ਰੀ ਅਮਰਨਾਥ ਜੀ ਸ਼ਰਾਇਣ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਉਮੰਗ ਨਰੂਲਾ ਦਾ ਕਹਿਣਾ ਹੈ ਕਿ ਲੰਗਰ ਲਗਾਉਣ ਵਾਲੇ 21 ਜੂਨ ਤੋਂ ਪਹਿਲਾਂ ਲਖਨਪੁਰ ਤੋਂ ਰਾਜ 'ਚ ਪ੍ਰਵੇਸ਼ ਤਾਂ ਕਰ ਸਕਦੇ ਹਨ ਪਰ ਉਨ੍ਹਾਂ ਨੂੰ 21 ਜੂਨ ਨੂੰ ਹੀ ਜਵਾਹਰ ਟਨਲ (ਕਸ਼ਮੀਰ) ਕਰਾਸ ਕਰਨ ਦਿੱਤੀ ਜਾਵੇਗੀ। ਅਜੇ ਯਾਤਰਾ ਮਾਰਗ 'ਤੇ ਬਰਫ਼ ਜੰਮੀ ਹੈ, ਜਿਸ ਨੂੰ ਹਟਾਉਣ ਦਾ ਕੰਮ ਜਾਰੀ ਹੈ।

ਇਕ ਜੁਲਾਈ ਤੋਂ ਯਾਤਰਾ ਸ਼ੁਰੂ ਹੋ ਰਹੀ ਹੈ। ਜੰਮੂ ਸੰਭਾਗ 'ਚ 105 ਲੰਗਰ ਲੱਗਣਗੇ। 17 ਜੰਮੂ, 8 ਕਠੁਆ ਜ਼ਿਲੇ, 10 ਊਧਮਪੁਰ ਜ਼ਿਲੇ ਅਤੇ 28 ਰਾਮਬਨ ਜ਼ਿਲੇ 'ਚ ਹੋਣਗੇ। ਹਾਈਵੇਅ 'ਤੇ ਕਠੁਆ 'ਚ 6, ਜੰਮੂ 'ਚ 17, ਊਧਮਪੁਰ 'ਚ 26 ਅਤੇ ਰਾਮਬਨ 'ਚ 22 ਜਗ੍ਹਾ ਰੁਕਣ ਦੀ ਵਿਵਸਥਾ ਹੋਵੇਗੀ। ਕਸ਼ਮੀਰ 'ਚ ਵੀ ਲੰਗਰ ਲਗਾਏ ਜਾਣਗੇ। 46 ਦਿਨ ਦੀ ਇਹ ਯਾਤਰਾ 15 ਅਗਸਤ ਨੂੰ ਰੱਖੜੀ ਵਾਲੇ ਦਿਨ ਸੰਪੰਨ ਹੋਵੇਗੀ। ਯਾਤਰਾ ਨੂੰ ਲੈ ਕੇ ਸ਼ਰਧਾਲੂਆਂ 'ਚ ਭਾਰੀ ਉਤਸ਼ਾਹ ਹੈ। ਹੁਣ ਤੱਕ ਇਕ ਲੱਖ ਤੋਂ ਵਧ ਸ਼ਰਧਾਲੂ ਰਜਿਸਟਰੇਸ਼ਨ ਕਰਵਾ ਚੁਕੇ ਹਨ।

DIsha

This news is Content Editor DIsha