ਅਮਰਨਾਥ ਯਾਤਰਾ ਦੌਰਾਨ ਲੱਗਣ ਵਾਲੇ ਲੰਗਰਾਂ ''ਤੇ CCTV ਨਾਲ ਰੱਖੀ ਜਾਵੇਗੀ ਨਜ਼ਰ
Friday, May 31, 2019 - 05:58 PM (IST)
ਜੰਮੂ— ਦੱਖਣ ਕਸ਼ਮੀਰ ਹਿਮਾਲਿਆ 'ਚ ਸਥਿਤ ਅਮਰਨਾਥ ਗੁਫਾ 'ਚ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਨੂੰ ਭੋਜਨ ਮੁਹੱਈਆ ਕਰਵਾਉਣ ਵਾਲੇ ਲੰਗਰਾਂ 'ਤੇ ਸੀ.ਸੀ.ਟੀ.ਵੀ. ਨਾਲ ਨਜ਼ਰ ਰੱਖੀ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ 46 ਦਿਨਾਂ ਦੀ ਇਹ ਯਾਤਰਾ ਇਕ ਜੁਲਾਈ ਤੋਂ ਸ਼ੁਰੂ ਹੋ ਕੇ 15 ਅਗਸਤ ਤੱਕ ਚੱਲੇਗੀ। ਉਨ੍ਹਾਂ ਨੇ ਦੱਸਿਆ ਕਿ ਸੁਰੱਖਿਆ ਉਪਾਵਾਂ ਦੇ ਤੌਰ 'ਤੇ ਪਠਾਨਕੋਟ-ਜੰਮੂ-ਬਾਲਟਾਲ ਰਾਜਮਾਰਗ ਕੋਲ ਹਰੇਕ ਲੰਗਰ ਸਥਾਨ 'ਤੇ ਸੀ.ਸੀ.ਟੀ.ਵੀ. ਲਗਾਏ ਜਾਣਗੇ।
ਅਧਿਕਾਰੀਆਂ ਨੇ ਦੱਸਿਆ ਕਿ ਜੰਮੂ 'ਚ 17 ਥਾਂਵਾਂ 'ਤੇ 105 ਲੰਗਰ, ਕਠੁਆ 'ਚ 8, ਊਧਮਪੁਰ 'ਚ 10 ਅਤੇ ਰਾਮਬਨ ਜ਼ਿਲੇ'ਚ 28 ਲੰਗਰ ਹੋਣਗੇ। ਰਾਜਪਾਲ ਦੇ ਸਲਾਹਕਾਰ ਕੇ. ਵਿਜੇ ਕੁਮਾਰ ਨੇ ਦੱਸਿਆ ਕਿ ਬਿਨਾਂ ਰੁਕਾਵਟ ਅਮਰਨਾਥ ਯਾਤਰਾ ਯਕੀਨੀ ਕਰਨ ਲਈ ਵਿਵਸਥਾ ਦੀ ਸਮੀਖਿਆ ਲਈ ਵੀਰਵਾਰ ਨੂੰ ਇਕ ਉੱਚ-ਪੱਧਰੀ ਬੈਠਕ ਵੀ ਕੀਤੀ ਗਈ।
