ਅਮਰਨਾਥ ਗੁਫਾ ''ਚ ਇਸ ਸਾਲ ਦਿਖੇਗਾ ਕੁਝ ਅਜਿਹੇ ਆਕਾਰ ਦਾ ਪਵਿੱਤਰ ਸ਼ਿਵਲਿੰਗ (ਦੇਖੋ ਤਸਵੀਰਾਂ)

04/27/2016 3:29:57 PM

ਜੰਮੂ— ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਆਉਣ ਵਾਲੇ ਭਗਤਾਂ ਲਈ ਚੰਗੀ ਖਬਰ ਹੈ। ਜਾਣਕਾਰੀ ਮੁਤਾਬਕ ਸ਼੍ਰੀ ਅਮਰਨਾਥ ਜੀ ਦੀ ਪਵਿੱਤਰ ਗੁਫਾ ''ਚ ਵਿਰਾਜਮਾਨ ਬਾਬਾ ਬਰਫਾਨੀ ਇਸ ਵਾਰ ਪੂਰੇ ਆਕਾਰ ''ਚ ਆਪਣੇ ਭਗਤਾਂ ਨੂੰ ਦਰਸ਼ਨ ਦੇਣਗੇ। ਅਪ੍ਰੈਲ ਮਹੀਨੇ ਦੇ ਆਖਿਰੀ ਹਫਤੇ ''ਚ ਸਾਹਮਣੇ ਆਈਆਂ ਤਾਜ਼ਾ ਤਸਵੀਰਾਂ ਤੋਂ ਸਾਫ ਹੈ ਕਿ ਇਸ ਸਾਲ ਬਾਬਾ ਬਰਫਾਨੀ ਦਾ ਹਿਮਲਿੰਗ ਵੱਡੇ ਆਕਾਰ ਦਾ ਹੈ। ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਦੀ ਟੀਮ ਮਈ ਮਹੀਨੇ ਦੇ ਪਹਿਲੇ ਹਫਤੇ ''ਚ ਬਾਬਾ ਬਰਫਾਨੀ ਦੇ ਪਹਿਲੇ ਅਧਿਕਾਰਕ ਦੌਰੇ ''ਤੇ ਜਾਵੇਗੀ। 
ਸੂਤਰਾਂ ਦੀ ਮੰਨੀਏ ਤਾਂ ਯਾਤਰਾ ਵਿਵਸਥਾ ਨਾਲ ਜੁੜੇ ਕੁਝ ਲੋਕ ਹਾਲ ਹੀ ''ਚ ਪਵਿੱਤਰ ਗੁਫਾ ਤੱਕ ਹੋ ਕੇ ਆਏ ਹਨ। ਉਨ੍ਹਾਂ ਮੁਤਾਬਕ ਹਿਮਲਿੰਗ ਸ਼ਾਨਦਾਰ ਆਕਾਰ ਲੈ ਚੁੱਕਿਆ ਹੈ। ਦੇਰੀ ਨਾਲ ਹੋਈ ਬਰਫਾਬਾਰੀ ਤੋਂ ਬਾਅਦ ਵੀ ਯਾਤਰਾ ਮਾਰਗ ''ਤੇ ਅਜੇ ਬਰਫ ਜੰਮੀ ਹੈ, ਜਿਸ ਨੂੰ ਹਟਾਉਣ ਲਈ ਅਗਲੇ ਮਹੀਨੇ ਤੋਂ ਕੰਮ ਸ਼ੁਰੂ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਦੋ ਜੁਲਾਈ ਤੋਂ ਅਮਰਨਾਥ ਯਾਤਰਾ ਸ਼ੁਰੂ ਹੋਵੇਗੀ। ਇਸ ਦੇ ਰਜਿਸਟਰੇਸ਼ਨ ਦੀ ਪ੍ਰਕਿਰਿਆ ਜਾਰੀ ਹੈ। ਇਸ ਦੇ ਨਾਲ ਹੀ ਇਸ ਵਾਰ ਅਮਰਨਾਥ ਜਾਣ ਵਾਲੇ ਯਾਤਰੀਆਂ ਨੂੰ ਸ਼ਰਾਈਨ ਬੋਰਡ ਨੇ ਯਾਤਰਾ ਦੇ ਮਾਰਗ ''ਚ ਲੱਗਣ ਵਾਲੇ ਲੰਗਰ-ਪੰਡਾਲਾਂ ''ਚ ਰਾਤ ਦੇ ਸਮੇਂ ਰੁੱਕਣ ਦੀ ਇਜਾਜ਼ਤ ਦੇ ਦਿੱਤੀ ਹੈ। ਦਰਅਸਲ ਸੁਰੱਖਿਆ ਅਤੇ ਹੋਰ ਕਾਰਨਾਂ ਕਰਕੇ ਪਿਛਲੇ ਸਾਲ ਤੋਂ ਬੋਰਡ ਨੇ ਯਾਤਰੀਆਂ ਦੇ ਲੰਗਰਾਂ ''ਚ ਰੁੱਕਣ ''ਤੇ ਰੋਕ ਲਗਾ ਰੱਖੀ ਸੀ ਪਰ ਯਾਤਰੀਆਂ ਦੇ ਹਿੱਤ ''ਚ ਇਸ ਸਹੂਲਤ ਨੂੰ ਲੈ ਕੇ ਕੁਝ ਸਮਾਂ ਪਹਿਲਾਂ ਮੰਡਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੰਗ-ਪੱਤਰ ਭੇਜਿਆ ਸੀ, ਜਿਸ ਤੋਂ ਬਾਅਦ ਇਸ ਵਾਰ ਯਾਤਰੀਆਂ ਨੂੰ ਲੰਗਰ-ਪੰਡਾਲਾਂ ''ਚ ਰੁੱਕਣ ਦੀ ਇਜਾਜ਼ਤ ਦੇ ਦਿੱਤੀ ਗਈ।