ਅਮਾਨਤੁੱਲਾਹ ਖਾਨ ਹੁਣ ਵਕਫ਼ ਬੋਰਡ ਦੇ ਪ੍ਰਧਾਨ ਨਹੀਂ : ਦਿੱਲੀ ਸਰਕਾਰ

03/21/2020 5:58:15 PM

ਨਵੀਂ ਦਿੱਲੀ— ਦਿੱਲੀ ਸਰਕਾਰ ਦੇ ਮਾਲੀਆ ਵਿਭਾਗ ਨੇ ਕਿਹਾ ਕਿ ਵਿਧਾਨ ਸਭਾ ਦੇ ਫਰਵਰੀ 'ਚ ਭੰਗ ਹੋਣ ਤੋਂ ਬਾਅਦ ਅਮਾਨਤੁੱਲਾਹ ਖਾਨ ਵਕਫ਼ ਬੋਰਡ ਦੇ ਪ੍ਰਧਾਨ ਨਹੀਂ ਹਨ। ਖਾਨ ਪ੍ਰਦੇਸ਼ ਦੀ 6ਵੀਂ ਵਿਧਾਨ ਸਭਾ ਦੇ ਓਖਲਾ ਖੇਤਰ ਦੇ ਮੈਂਬਰ ਸਨ। 6ਵੀਂ ਵਿਧਾਨ ਸਭਾ ਨੂੰ 11 ਫਰਵਰੀ ਨੂੰ ਭੰਗ ਕਰ ਦਿੱਤਾ ਗਿਆ ਸੀ। 7ਵੀਂ ਵਿਧਾਨ ਸਭਾ 'ਚ ਵੀ ਖਾਨ ਓਖਲਾ ਸੀਟ ਤੋਂ ਚੁਣੇ ਗਏ। ਪ੍ਰਮੁੱਖ ਸਕੱਤਰ (ਮਾਲੀਆ) ਦੇ ਦਫ਼ਤਰ ਨੇ ਸ਼ੁੱਕਰਵਾਰ ਨੂੰ ਇਕ ਚਿੱਠੀ 'ਚ ਕਿਹਾ ਕਿ ਵਕਫ਼ ਐਕਟ 1955 ਦੀ ਧਾਰਾ 14 (1) ਦੇ ਅਧੀਨ 11 ਫਰਵਰੀ ਨੂੰ ਵਿਧਾਨ ਸਭਾ ਬੰਗ ਹੋਣ ਤੋਂ ਬਾਅਦ ਖਾਨ ਵਕਫ਼ ਬੋਰਡ ਦੇ ਮੈਂਬਰ ਅਤੇ ਪ੍ਰਧਾਨ ਨਹੀਂ ਰਹੇ।

ਖਾਨ ਨੇ ਇਕ ਟਵੀਟ 'ਚ ਕਿਹਾ,''ਸਤੰਬਰ 2018 ਤੋਂ 20 ਮਾਰਚ 2020 ਤੱਕ ਦਾ ਦਿੱਲੀ ਵਕਫ਼ ਬੋਰਡ ਦਾ ਸਫ਼ਰ ਬਹੁਤ ਚੰਗਾ ਰਿਹਾ। ਮੈਨੂੰ ਖੁਸ਼ੀ ਹੈ ਕਿ ਮੈਂ ਗਰੀਬਾਂ ਅਤੇ ਲੋੜਵੰਦਾਂ ਤੱਕ ਉਨ੍ਹਾਂ ਦਾ ਹੱਕ ਪਹੁੰਚਾ ਸਕਿਆ ਅਤੇ ਉਨ੍ਹਾਂ ਦੀ ਮਦਦ ਕਰ ਸਕਿਆ।'' ਵਿਧਾਇਕ ਦੇ ਤੌਰ 'ਤੇ ਆਮ ਆਦਮੀ ਪਾਰਟੀ ਨੂੰ 7 ਮੈਂਬਰੀ ਵਕਫ਼ ਬੋਰਡ 'ਚ ਨਾਮਜ਼ਦ ਕੀਤਾ ਗਿਆ ਸੀ ਅਤੇ ਬਾਅਦ 'ਚ ਉਨ੍ਹਾਂ ਨੂੰ ਸਤੰਬਰ 2018 'ਚ ਸਾਰਿਆਂ ਦੀ ਸਹਿਮਤੀ ਨਾਲ ਵਕਫ਼ ਬੋਰਡ ਦਾ ਪ੍ਰਧਾਨ ਚੁਣਿਆ ਗਿਆ। ਦਿੱਲੀ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਖਾਨ ਨੂੰ ਉਸ ਦੇ ਅਹੁਦੇ ਤੋਂ ਹਟਾਇਆ ਗਿਆ ਹੈ ਅਤੇ ਕਿਹਾ ਕਿ ਨਵੀਂ ਸਰਕਾਰ ਨਵੇਂ ਨਵੇਂ ਸਿਰੇ ਤੋਂ ਕਮੇਟੀ ਮੁੜ ਗਠਿਤ ਕੀਤੀ ਜਾਵੇਗੀ।

DIsha

This news is Content Editor DIsha