ਦਰਦਨਾਕ ਹਾਦਸਾ : 400 ਫੁੱਟ ਡੂੰਘੀ ਖੱਡ ''ਚ ਡਿੱਗੀ ਆਲਟੋ, 2 ਦੀ ਮੌਤ

08/16/2017 1:15:15 PM

ਸੁੰਦਰਨਗਰ— ਹਿਮਾਚਲ ਦੇ ਸੁੰਦਰਨਗਰ ਦੇ ਨੀਹਰੀ ਇਲਾਕੇ ਦੀ ਚਰਖਾੜੀ 'ਚ ਕਿ ਇਕ ਆਲਟੋ ਕਾਰ 400 ਫੁੱਟ ਖੱਡ 'ਚ ਡਿੱਗ ਗਈ। ਇਸ ਹਾਦਸੇ 'ਚ 2 ਲੋਕਾਂ ਦੀ ਜਾਨ ਚਲੀ ਗਈ ਹੈ। ਇਸ 'ਚ ਨੇਤਰ ਸਿੰਘ ਨਿਵਾਸੀ ਚਰਖਾੜੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂਕਿ ਨਿੱਜੀ ਬੱਸ ਚਾਲਕ ਦੌਲਤ ਰਾਮ ਨਿਵਾਸੀ ਬਾੜੂ ਗੋਹਰ ਜ਼ਖਮੀ ਹੋ ਗਿਆ। ਸਥਾਨਕ ਲੋਕਾਂ ਨੇ ਦੌਲਤ ਰਾਮ ਨੂੰ ਗੰਭੀਰ ਜ਼ਖਮੀ ਹਾਲਤ 'ਚ ਪਾਂਗਣਾ ਸਥਿਤ ਹਸਪਤਾਲ ਸੀ. ਐੱਚ. ਸੀ. 'ਚ ਪਹੁੰਚਿਆ, ਇੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਸੂਚਨਾ ਮਿਲਣ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲਾ ਦਰਜ ਕਰ ਲਿਆ ਹੈ ਅੱਗੇ ਦੀ ਛਾਣਬੀਣ ਕਰ ਰਹੀ ਹੈ। ਦੋਵਾਂ ਲਾਸ਼ਾਂ ਨੂੰ ਸੁੰਦਰਨਗਰ ਸਥਿਤ ਹਸਪਤਾਲ 'ਚ ਲਿਆਂਦਾ ਗਿਆ ਹੈ, ਜਿੱਥੇ ਦੋਵਾਂ ਦਾ ਪੋਸਟਮਾਰਟਮ ਹੋਵੇਗਾ। ਇਸ ਤੋਂ ਬਾਅਦ ਲਾਸ਼ਾਂ ਘਰਦਿਆਂ ਦੇ ਹਵਾਲੇ ਕੀਤੀਆਂ ਜਾਣਗੀਆਂ।