ਗੁਜਰਾਤ: ਅਲਪੇਸ਼ ਠਾਕੋਰ ਅਤੇ ਧਵਲ ਝਾਲਾ ਭਾਜਪਾ ''ਚ ਹੋਏ ਸ਼ਾਮਲ

07/18/2019 5:55:21 PM

ਅਹਿਮਦਾਬਾਦ—ਕਾਂਗਰਸ ਦੇ ਸਾਬਕਾ ਨੇਤਾ ਅਲਪੇਸ਼ ਠਾਕੋਰ ਅਤੇ ਧਵਲ ਸਿੰਘ ਝਾਲਾ ਨੇ ਅੱਜ ਭਾਵ ਵੀਰਵਾਰ ਨੂੰ ਗੁਜਰਾਤ ਭਾਜਪਾ ਪ੍ਰਧਾਨ ਜੀਤੂ ਵਾਘਾਨੀ ਦੀ ਮੌਜੂਦਗੀ 'ਚ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ। ਦੱਸ ਦੇਈਏ ਕਿ ਕਾਂਗਰਸ ਨੇ ਲੋਕ ਸਭਾ ਚੋਣਾਂ 'ਚ ਪਾਰਟੀ ਵਿਰੋਧੀ ਗਤੀਵਿਧਾਆਂ 'ਚ ਸ਼ਾਮਲ ਹੋਣ ਕਾਰਨ ਅਲਪੇਸ਼ ਠਾਕੋਰ ਨੂੰ ਅਯੋਗ ਠਹਿਰਾਉਣ ਦੀ ਮੰਗ ਕੀਤੀ ਗਈ ਸੀ ਤਾਂ ਉਸ ਸਮੇਂ ਤੋਂ ਇਹ ਚਰਚਾ ਚੱਲ ਰਹੀ ਸੀ ਕਿ ਅਲਪੇਸ਼ ਜਲਦ ਹੀ ਭਾਜਪਾ 'ਚ ਸ਼ਾਮਲ ਹੋ ਸਕਦਾ ਹੈ।

ਇਸ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਵਿਧਾਇਕ ਅਲਪੇਸ਼ ਅਤੇ ਧਵਲ ਸਿੰਘ ਨੇ ਗੁਜਰਾਤ ਰਾਜਸਭਾ ਦੀਆਂ ਉਪ ਚੋਣਾਂ 'ਚ ਕ੍ਰਾਂਸ ਵੋਟਿੰਗ ਕਰਦੇ ਹੋਏ ਭਾਜਪਾ ਦੇ ਪੱਖ 'ਚ ਵੋਟ ਦਿੱਤਾ ਸੀ। ਕ੍ਰਾਂਸ ਵੋਟਿੰਗ ਤੋਂ ਬਾਅਦ ਦੋਵਾਂ ਨੇ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ।ਵੋਟਿੰਗ ਤੋਂ ਬਾਅਦ ਵਿਧਾਨ ਸਭਾ ਤੋਂ ਅਸਤੀਫਾ ਦੇ ਕੇ ਅਲਪੇਸ਼ ਠਾਕੋਰ ਨੇ ਕਿਹਾ ਸੀ, ''ਮੈਂ ਆਪਣਾ ਵੋਟ ਈਮਾਨਦਾਰੀ ਨਾਲ ਰਾਸ਼ਟਰੀ ਲੀਡਰਸ਼ਿਪ ਨੂੰ ਦਿੱਤਾ ਹੈ, ਜੋ ਦੇਸ਼ ਨੂੰ ਇਕ ਨਵੇਂ ਮੁਕਾਮ 'ਤੇ ਲੈ ਜਾਣਾ ਚਾਹੁੰਦਾ ਹੈ। '' 

ਦੱਸ ਦੇਈਏ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਗੁਜਰਾਤ ਦੀਆਂ 2 ਰਾਜ ਸਭਾ ਸੀਟਾਂ ਖਾਲੀ ਹੋਈਆਂ ਸੀ। ਭਾਜਪਾ ਉਮੀਦਵਾਰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਜੁਗਲਜੀ ਠਾਕੋਰ ਨੇ ਜਿੱਤ ਦਰਜ ਕੀਤੀ ਸੀ।

Iqbalkaur

This news is Content Editor Iqbalkaur