ਦਿਲ ਦੀਆਂ ਬੀਮਾਰੀਆਂ ਨੂੰ ਘੱਟ ਕਰਦੈ ਬਾਦਾਮ

12/16/2019 12:04:59 AM

ਨਵੀਂ ਦਿੱਲੀ (ਯੂ. ਐੱਨ. ਆਈ.)-ਸਰਦੀ ਆਉਣ ਦੇ ਨਾਲ ਹੀ ਕ੍ਰਿਸਮਸ ਅਤੇ ਨਵੇਂ ਸਾਲ ਦਾ ਜਸ਼ਨ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਅਤੇ ਇਸ ਦਰਮਿਆਨ ਸਿਹਤ ਮਾਹਿਰਾਂ ਨੇ ਸਲਾਹ ਦਿੱਤੀ ਹੈ ਕਿ ਤਿਓਹਾਰਾਂ ਦੀ ਮੌਜ-ਮਸਤੀ ਦੇ ਨਾਲ ਜੇਕਰ ਨਾਸ਼ਤੇ-ਖਾਣੇ ’ਚ ਬਾਦਾਮ ਦੀ ਵਰਤੋਂ ਕੀਤੀ ਜਾਵੇ ਤਾਂ ਇਹ ਐੱਲ. ਡੀ. ਐੱਲ. ਕੋਲੈਸਟ੍ਰੋਲ ਘੱਟ ਕਰਨ ਅਤੇ ਦਿਲ ਦੀਆਂ ਸਾਰੀਆਂ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰਨ ’ਚ ਸਹਾਈ ਹੋ ਸਕਦਾ ਹੈ।
ਮਠਿਆਈ ਦੀ ਵਰਤੋਂ ਸਾਡੀ ਸਿਹਤ ’ਤੇ ਪਾਉਂਦੀ ਹੈ ਉਲਟ ਪ੍ਰਭਾਵ
ਦਿੱਲੀ ਮੈਕਸ ਹੈਲਥਕੇਅਰ ਦੀ ਡਾਈਟੇਟਿਕਸ ਦੀ ਖੇਤਰੀ ਪ੍ਰਮੁੱਖ ਰਿਤਿਕਾ ਦਾ ਕਹਿਣਾ ਹੈ, ਕ੍ਰਿਸਮਸ ਦੇ ਆਗਮਨ ਦੇ ਨਾਲ ਹੀ ਸਾਲ ਦੇ ਖਤਮ ਹੋਣ ਅਤੇ ਨਵੇਂ ਸਾਲ ਦੇ ਜਸ਼ਨ ਦੀ ਸ਼ੁਰੂਆਤ ਹੋ ਜਾਂਦੀ ਹੈ। ਇਸ ਦੌਰਾਨ ਜ਼ਿਆਦਾਤਰ ਲੋਕ ਖੂਬ ਮਠਿਆਈਆਂ ਖਾਂਦੇ ਹਨ ਅਤੇ ਇਸ ਗੱਲ ਦਾ ਜ਼ਰਾ ਵੀ ਖਿਆਲ ਨਹੀਂ ਰੱਖਦੇ ਕਿ ਜ਼ਿਆਦਾ ਮਠਿਆਈ ਦੀ ਵਰਤੋਂ ਸਾਡੀ ਸਿਹਤ ’ਤੇ ਉਲਟ ਪ੍ਰਭਾਵ ਪਾ ਸਕਦੀ ਹੈ।
ਜੀਵਨਸ਼ੈਲੀ ’ਚ ਬਦਲਾਅ ਕਾਰਣ ਵਧਦੈ ਕੋਲੈਸਟ੍ਰੋਲ ਤੇ ਦਿਲ ਦੀਆਂ ਬੀਮਾਰੀਆਂ
ਰਿਤਿਕਾ ਨੇ ਕਿਹਾ, ‘‘ਜੀਵਨ ਸ਼ੈਲੀ ’ਚ ਬਦਲਾਅ ਕਾਰਨਣ ਕੋਲੈਸਟ੍ਰੋਲ ਦਾ ਵਧਣਾ ਅਤੇ ਦਿਲ ਦੀਆਂ ਬੀਮਾਰੀਆਂ ’ਚ ਚੋਖਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਅਜਿਹੇ ’ਚ ਤਿਓਹਾਰਾਂ ਦੇ ਸਮੇਂ ਮਠਿਆਈਆਂ ਦੀ ਬਜਾਏ ਬਾਦਾਮ ਵਰਗੇ ਹੋਰ ਮੇਵਿਆਂ ਨਾਲ ਬਣੀਆਂ ਮਠਿਆਈਆਂ ਅਤੇ ਵਿਅੰਜਨਾਂ ਦੀ ਵਰਤੋਂ ਤਿਓਹਾਰਾਂ ਦੌਰਾਨ ਕੀਤੀ ਜਾਵੇ ਤਾਂ ਇਸ ਨਾਲ ਸਵਾਦ ਦੇ ਨਾਲ-ਨਾਲ ਸਰੀਰ ਨੂੰ ਖੁਰਾਕ ਵੀ ਚੰਗੀ ਮਿਲੇਗੀ ਅਤੇ ਸਿਹਤ ’ਤੇ ਕਿਸੇ ਤਰ੍ਹਾਂ ਦਾ ਮਾੜਾ ਪ੍ਰਭਾਵ ਨਹੀਂ ਪਵੇਗਾ ਅਤੇ ਅੱਗੇ ਲਈ ਪਾਜ਼ੇਟਿਵ ਅਸਰ ਰਹੇਗਾ।
ਐੱਲ. ਡੀ. ਐੱਲ. ਕੋਲੈਸਟ੍ਰੋਲ ਘੱਟ ਕਰਨ ’ਚ ਮਿਲਦੀ ਹੈ ਮਦਦ
ਉਨ੍ਹਾਂ ਕਿਹਾ ਕਿ ਹਾਲ ਦੇ ਇਕ ਅਧਿਐਨ ਤੋਂ ਸਪੱਸ਼ਟ ਹੋਇਆ ਹੈ ਕਿ ਜੇਕਰ ਹਰੇਕ ਦਿਨ 42 ਗਰਾਮ ਬਾਦਾਮ ਦਾ ਸੇਵਨ ਕੀਤਾ ਜਾਵੇ ਤਾਂ ਪੇਟ ਦੀ ਚਰਬੀ ਅਤੇ ਕਮਰ ਦਾ ਮੋਟਾਪਾ ਘੱਟ ਹੋਣ ਦੇ ਨਾਲ ਹੀ ਐੱਲ. ਡੀ. ਐੱਲ. ਕੋਲੈਸਟ੍ਰੋਲ ਘੱਟ ਕਰਨ ’ਚ ਮਦਦ ਮਿਲਦੀ ਹੈ ਅਤੇ ਇਹ ਦਿਲ ਦੇ ਸਾਰੇ ਰੋਗਾਂ ਦੇ ਖਤਰੇ ਨੂੰ ਘੱਟ ਕਰਨ ’ਚ ਵੀ ਸਹਾਈ ਹੈ।
ਰੋਜ਼ਾਨਾ ਬਾਦਾਮ ਦੀ ਵਰਤੋਂ ਟਾਈਪ-2 ਸ਼ੂਗਰ, ਦਿਲ ਦੀ ਮਜ਼ਬੂਤੀ ’ਤੇ ਪਾਉਂਦੀ ਪਾਜ਼ੇਟਿਵ ਅਸਰ
ਸੁਪਰ ਮਾਡਲ ਅਤੇ ਫਿਟਨੈੱਸ ਪ੍ਰਤੀ ਕਾਫ਼ੀ ਜਾਗਰੂਕ ਮਿਲਿੰਦ ਸੋਮਨ ਦਾ ਵੀ ਮੰਨਣਾ ਹੈ, “ਮੈਂ ਤਿਉਹਾਰ ਦੇ ਸਮੇਂ ਨਿੱਜੀ ਤੌਰ ’ਤੇ ਅਜਿਹੇ ਗਿਫਟ ਦੇਣਾ ਜ਼ਿਆਦਾ ਪਸੰਦ ਕਰਦਾ ਹਾਂ, ਜੋ ਸਿਹਤ ਵਧਾਊ ਹੋਣ।” ਬਾਦਾਮ ਦਾ ਜ਼ਿਕਰ ਕਰਦਿਆਂ ਮਿਲਿੰਦ ਨੇ ਕਿਹਾ ਕਿ ਇਹ ਵਿਟਾਮਿਨ ਈ, ਬੀ 12 ਅਤੇ ਆਇਰਨ ਆਦਿ ਕਈ ਮਹੱਤਵਪੂਰਨ ਪੋਸ਼ਕ ਤੱਤਾਂ ਦਾ ਇਕ ਚੰਗਾ ਸਰੋਤ ਹੈ। ਇਸ ਤੋਂ ਇਲਾਵਾ ਕੌਮਾਂਤਰੀ ਜਾਂਚ ਤੋਂ ਵੀ ਇਹ ਸਾਹਮਣੇ ਆਇਆ ਹੈ ਕਿ ਬਾਦਾਮ ਦੀ ਰੋਜ਼ਾਨਾ ਵਰਤੋਂ ਟਾਈਪ-2 ਸ਼ੂਗਰ, ਦਿਲ ਦੀ ਮਜ਼ਬੂਤੀ ਅਤੇ ਸਰੀਰ ਦੇ ਭਾਰ ’ਤੇ ਪਾਜ਼ੇਟਿਵ ਅਸਰ ਪਾਉਂਦਾ ਹੈ ਅਤੇ ਇਹ ਵਧੀਆ ਕੁਦਰਤੀ ਆਹਾਰ ਹੈ।
ਤਿਓਹਾਰ ਅਤੇ ਪਾਰਟੀ ਦੌਰਾਨ ਲੋਕ ਤੰਦਰੁਸਤੀ ਨੂੰ ਕਰਦੇ ਨੇ ਅਣਡਿੱਠ
ਪੋਸ਼ਣ ਅਤੇ ਕਲਿਆਣ ਸਲਾਹਕਾਰ ਸ਼ੀਲਾ ਕ੍ਰਿਸ਼ਣਾਸਵਾਮੀ ਦਾ ਕਹਿਣਾ ਹੈ, “ਤਿਓਹਾਰ ਅਤੇ ਪਾਰਟੀ ਦੌਰਾਨ ਲੋਕ ਖਾਣਾ ਅਤੇ ਤੰਦਰੁਸਤੀ ਨੂੰ ਆਮ ਤੌਰ ’ਤੇ ਅਣਡਿੱਠ ਕਰਦੇ ਹਨ। ਇਸ ਤੋਂ ਬਚਣ ਦਾ ਸਭ ਤੋਂ ਆਸਾਨ ਤਰੀਕਾ ਹੈ ਬਾਦਾਮ ਜਾਂ ਹੋਰ ਸੁੱਕੇ ਮੇਵੇ, ਤਾਜ਼ੇ ਫਲ ਅਤੇ ਦਲੀਆ ਵਰਗੇ ਸਿਹਤ ਵਧਾਊ ਸਨੈਕਸ ਦੀ ਜ਼ਿਆਦਾ ਵਰਤੋਂ ਕਰੋ। ਇਸ ਨਾਲ ਨਾ ਸਿਰਫ ਸਰੀਰ ਨੂੰ ਘੱਟ ਕੈਲੋਰੀ ਮਿਲੇਗੀ, ਸਗੋਂ ਸਿਹਤ ਵਧਾਊ ਆਹਾਰ ਵੀ ਮਿਲੇਗਾ।”

Sunny Mehra

This news is Content Editor Sunny Mehra