ਇਲਾਹਾਬਾਦ ਹਾਈ ਕੋਰਟ ਨੇ ਆਜ਼ਮ ਖਾਨ ਦੇ ਬੇਟੇ ਦੀ ਚੋਣ ਨੂੰ ਦਿੱਤਾ ਨਾਜਾਇਜ਼ ਕਰਾਰ

12/16/2019 6:03:42 PM

ਪ੍ਰਯਾਗਰਾਜ— ਇਲਾਹਾਬਾਦ ਹਾਈ ਕੋਰਟ ਨੇ ਸੰਸਦ ਮੈਂਬਰ ਆਜ਼ਮ ਖਾਨ ਨੇ ਬੇਟੇ ਮੁਹੰਮਦ ਅਬਦੁੱਲਾ ਆਜ਼ਮ ਖਾਨ ਦੀ ਵਿਧਾਨ ਸਭਾ ਸੀਟ ਤੋਂ ਚੋਣ ਨੂੰ ਸੋਮਵਾਰ ਨਾਜਾਇਜ਼ ਕਰਾਰ ਦੇ ਦਿੱਤਾ ਹੈ। ਮੁਹੰਮਦ ਅਬਦੁੱਲਾ 2017 'ਚ ਉਕਤ ਹਲਕੇ ਤੋਂ ਵਿਧਾਇਕ ਚੁਣੇ ਗਏ ਹਨ। ਬਸਪਾ ਦੇ ਇਕ ਆਗੂ ਨਵਾਬ ਕਾਜਮ ਨੇ ਮੁਹੰਮਦ ਅਬਦੁੱਲਾ ਦੀ ਚੋਣ ਨੂੰ ਅਦਾਲਤ 'ਚ ਚੁਣੌਤੀ ਦਿੱਤੀ ਸੀ।

ਇਸ 'ਚ ਕਿਹਾ ਗਿਆ ਸੀ ਕਿ ਆਜ਼ਮ ਖਾਨ ਦੇ ਬੇਟੇ ਦੀ ਚੋਣ ਲੜਨ ਸਮੇਂ ਉਮਰ 25 ਸਾਲ ਦੀ ਨਹੀਂ ਸੀ। ਉਨ੍ਹਾਂ ਫਰਜ਼ੀ ਦਸਤਾਵੇਜ਼ ਦਾਖਲ ਕੀਤੇ ਸਨ। ਨਾਲ ਹੀ ਝੂਠਾ ਹਲਫਨਾਮਾ ਲਾਇਆ ਸੀ। ਦਸਵੀਂ ਜਮਾਤ ਦੇ ਦਸਤਾਵੇਜ਼ਾਂ 'ਚ ਦਰਜ ਜਨਮ ਮਿਤੀ ਨੂੰ ਆਧਾਰ ਦੱਿਸਆ ਸੀ। ਮੁਹੰਮਦ ਅਬਦੁੱਲਾ ਦਾ ਕਹਿਣਾ ਹੈ ਕਿ ਪ੍ਰਾਇਮਰੀ 'ਚ ਦਾਖਲੇ ਸਮੇਂ ਅਧਿਆਪਕ ਨੇ ਅੰਦਾਜ਼ੇ ਨਾਲ ਹੀ ਮੇਰੀ ਜਨਮ ਿਮਤੀ ਲਿਖ ਦਿੱਤੀ ਸੀ, ਜੋ ਹੁਣ ਤਕ ਉਹੀ ਚਲਦੀ ਆ ਰਹੀ ਹੈ।

DIsha

This news is Content Editor DIsha