ਅਯੁੱਧਿਆ ''ਤੇ ਫੈਸਲਾ ਆਉਣ ਤੋਂ ਪਹਿਲਾਂ ਸਾਰੇ ਸੂਬੇ ਅਲਰਟ, UP ''ਚ 4000 ਜਵਾਨਾਂ ਦੀ ਹੋਈ ਤਾਇਨਾਤੀ

11/08/2019 12:36:55 AM

ਲਖਨਊ — ਰਾਮ ਜਨਮ ਭੂਮੀ-ਬਾਬਰੀ ਮਸਜਿਦ ਭੂਮੀ ਵਿਵਾਦ ਮਾਮਲੇ 'ਚ ਸੁਪਰੀਮ ਕੋਰਟ ਦੇ ਫੈਸਲੇ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਨੂੰ ਅਲਰਟ ਰਹਿਣ ਅਤੇ ਸੰਵੇਦਨਸ਼ੀਲ ਖੇਤਰਾਂ 'ਚ ਸੁਰੱਖਿਆ ਯਕੀਨੀ ਕਰਨ ਨੂੰ ਕਿਹਾ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਗ੍ਰਹਿ ਮੰਤਰਾਲਾ ਨੇ ਉੱਤਰ ਪ੍ਰਦੇਸ਼ ਅਤੇ ਖਾਸਤੌਰ 'ਚੇ ਅਯੁੱਧਿਆ 'ਚ ਸੁਰੱਖਿਆ ਤਾਇਨਾਤੀ ਲਈ ਨੀਮ ਫੌਜੀ ਬਲਾਂ ਦੇ 4000 ਜਵਾਨਾਂ ਨੂੰ ਭੇਜਿਆ ਹੈ।
ਗ੍ਰਹਿ ਮੰਤਰਾਲਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਕ ਆਮ ਸਲਾਹ ਜਾਰੀ ਕੀਤਾ ਗਿਆ ਹੈ, ਜਿਸ 'ਚ ਉਨ੍ਹਾਂ ਨੂੰ ਸਾਰੀਆਂ ਸੰਵੇਦਨਸ਼ੀਲ ਇਲਾਕਿਆਂ 'ਚ ਮੌਜੂਦਾ ਗਿਣਤੀ 'ਚ ਸੁਰੱਖਿਆ ਬਲਾਂ ਨੂੰ ਤਾਇਨਾਤ ਕਰਨ ਨੂੰ ਕਿਹਾ ਗਿਆ ਹੈ। ਨਾਲ ਹੀ ਇਹ ਯਕੀਨੀ ਕਰਨ ਨੂੰ ਕਿਹਾ ਗਿਆ ਹੈ ਕਿ ਦੇਸ਼ 'ਚ ਕਿਤੇ ਵੀ, ਕੋਈ ਅਣਸੁਖਾਵੀਂ ਘਟਨਾ ਨਾ ਹੋਵੇ। ਇਸ ਦੇ ਨਾਲ ਹੀ ਕੁਝ ਜ਼ਿਲਿਆਂ 'ਚ ਸਰਗਰਮੀਆਂ 'ਤੇ ਪੈਨੀ ਨਜ਼ਰ ਰੱਖਣ ਲਈ ਡਰੋਨ ਕੈਮਰੇ ਦਾ ਵੀ ਸਹਾਰਾ ਲਿਆ ਜਾ ਰਿਹਾ ਹੈ।

17 ਨਵੰਬਰ ਤੋਂ ਪਹਿਲਾਂ ਆਵੇਗਾ ਫੈਸਲਾ
ਉੱਤਰ ਪ੍ਰਦੇਸ਼ 'ਚ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ ਲਈ ਮੰਤਰਾਲਾ ਨੇ ਨੀਮ ਫੌਜੀ ਬਲਾਂ ਦੀ 40 ਕੰਪਨੀਆਂ ਸੂਬੇ 'ਚ ਭੇਜੀਆਂ ਹਨ। ਨੀਮ ਫੌਜੀ ਬਲਾਂ ਦੀ ਕੰਪਨੀ 'ਚ ਕਰੀਬ 100 ਜਵਾਨ ਹੁੰਦੇ ਹਨ। ਅਯੁੱਧਿਆ ਮਾਮਲੇ 'ਚ ਸੁਪਰੀਮ ਕੋਰਟ ਦਾ ਫੈਸਲਾ 17 ਨਵੰਬਰ ਤੋਂ ਪਹਿਲਾਂ ਆਉਣ ਦੀ ਸੰਭਾਵਨਾ ਹੈ।


Inder Prajapati

Content Editor

Related News