ਟਰੱਕ ਡਰਾਇਵਰ ਨੂੰ ਪਿਆ ਇੰਨਾ ਜ਼ੁਰਮਾਨਾ ਕਿ ਟੁੱਟ ਗਏ ਸਾਰੇ ਰਿਕਾਰਡ

09/12/2019 8:41:20 PM

ਨਵੀਂ ਦਿੱਲੀ— ਨਵੇਂ ਮੋਟਰ ਵਹੀਕਲ ਐਕਟ ਦੇ ਚੱਲਦੇ ਲੋਕਾਂ ਦੇ ਜ਼ਿਆਦਾ ਤੋਂ ਜ਼ਿਆਦਾ ਚਾਲਾਨ ਕੱਟੇ ਜਾ ਰਹੇ ਹਨ। ਤਾਜ਼ਾ ਮਾਮਲੇ 'ਚ ਇਕ ਟਰੱਕ ਦਾ 2 ਲੱਖ ਰੁਪਏ ਦਾ ਚਾਲਾਨ ਕੱਟਿਆ ਗਿਆ ਹੈ। ਜਿਸ ਨੇ ਚਾਲਾਨ ਦੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਹ ਮਾਮਲਾ ਦਿੱਲੀ ਦਾ ਹੈ ਜਿਥੇ ਰਾਮ ਕਿਸ਼ਨ ਨਾਮ ਦੇ ਟਰੱਕ ਡਰਾਇਵਰ ਨੂੰ ਜ਼ੁਰਮਾਨੇ ਦੇ ਤੌਰ ਤੇ 2,00,500 ਰੁਪਏ ਦਾ ਚਾਲਾਨ ਭਰਨਾ ਪਿਆ।

1 ਸਤੰਬਰ ਤੋਂ ਨਵੇਂ ਮੋਟਰ ਵਹੀਕਲ ਐਕਟ ਦੇ ਲਾਗੂ ਹੋਣ ਤੋਂ ਬਾਅਦ ਲਗਾਤਾਰ ਜ਼ਿਆਦਾ ਚਾਲਾਨ ਕੱਟੇ ਜਾ ਰਹੇ ਹਨ। ਵੱਖ-ਵੱਖ ਸੂਬਿਆਂ ਤੋਂ ਨਿਯਮ ਤੋੜਨ 'ਤੇ ਟ੍ਰੈਫਿਕ ਪੁਲਸ ਦੇ ਭਾਰੀ ਚਾਲਾਨ ਵਸੂਲੇ ਜਾਣ ਦੀਆਂ ਖਬਰਾਂ ਆ ਰਹੀਆਂ ਹਨ।
ਇਸ ਤੋਂ ਪਹਿਲਾਂ ਦਿੱਲੀ 'ਚ ਰਾਜਸਥਾਨ ਦੇ ਇਕ ਟਰੱਕ ਦਾ ਓਵਰ ਲੋਡਿੰਗ ਕਾਰਨ 1 ਲੱਖ 41 ਹਜ਼ਾਰ 700 ਰੁਪਏ ਦਾ ਚਾਲਾਨ ਕੱਟਿਆ ਗਿਆ ਸੀ। ਹਾਲਾਂਕਿ ਇਹ ਚਾਲਾਨ ਦਿੱਲੀ ਪੁਲਸ ਨੇ ਨਹੀਂ ਸਗੋਂ ਸਟੇਟ ਟ੍ਰਾਂਸਪੋਰਟ ਅਥਾਰਟੀ ਨੇ ਕੱਟਿਆ ਸੀ।

Inder Prajapati

This news is Content Editor Inder Prajapati