ਦਿੱਲੀ ਮੈਟਰੋ ਅੱਜ ਤੋਂ ਸਾਰੇ ਰੂਟ ''ਤੇ ਸ਼ੁਰੂ, ਜਾਣੋ ਯਾਤਰਾ ਦਾ ਸਮਾਂ

09/12/2020 11:05:51 AM

ਨਵੀਂ ਦਿੱਲੀ— ਦਿੱਲੀ ਮੈਟਰੋ ਦੀ ਏਅਰਪੋਰਟ ਐਕਸਪ੍ਰੈੱਸ ਲਾਈਨ 'ਤੇ ਪਰਿਚਾਲਨ ਸ਼ੁਰੂ ਹੋਣ ਨਾਲ ਹੀ ਸਾਰੀਆਂ ਲਾਈਨਾਂ 'ਤੇ ਮੈਟਰੋ ਰੇਲ ਸੇਵਾ ਸ਼ਨੀਵਾਰ ਤੋਂ ਬਹਾਲ ਹੋ ਗਈ ਹੈ। ਏਅਰਪੋਰਟ ਐਕਸਪ੍ਰੈੱਸ ਲਾਈਨ ਕੋਰੋਨਾ ਵਾਇਰਸ ਕਾਰਨ 170 ਦਿਨ ਤੋਂ ਵੀ ਵੱਧ ਸਮੇਂ ਤੋਂ ਬੰਦ ਸੀ। ਮੈਟਰੋ ਨੈੱਟਵਰਕ ਦੀਆਂ ਸਾਰੀਆਂ ਲਾਈਨਾਂ 'ਤੇ ਟਰੇਨਾਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ। ਹੁਣ ਮੈਟਰੋ ਪਹਿਲਾਂ ਵਾਂਗ ਸਵਰੇ 6.00 ਵਜੇ ਤੋਂ ਰਾਤ 11.00 ਵਜੇ ਤੱਕ ਚੱਲੇਗੀ। ਦਿੱਲੀ ਮੈਟਰੋ ਰੇਲ ਨਿਗਮ (ਡੀ. ਐੱਮ. ਆਰ. ਸੀ.) ਨੇ ਟਵੀਟ ਕੀਤਾ ਕਿ ਏਅਰਪੋਰਟ ਐਕਸਪ੍ਰੈੱਸ ਲਾਈਨ 'ਤੇ ਮੈਟਰੋ ਸੇਵਾ ਸ਼ੁਰੂ ਹੋਣ ਨਾਲ ਹੀ ਹੁਣ ਦਿੱਲੀ ਮੈਟਰੋ ਨੈੱਟਵਰਕ ਦੀਆਂ ਸਾਰੀਆਂ ਲਾਈਨਾਂ 'ਤੇ ਸ਼ੁਰੂ ਹੋ ਗਈ ਹੈ। ਯਾਤਰਾ ਦੌਰਾਨ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕੀਤਾ ਜਾਵੇ। 

ਦੱਸ ਦੇਈਏ ਕਿ ਸੋਮਵਾਰ ਯਾਨੀ ਕਿ 7 ਸਤੰਬਰ ਨੂੰ ਦਿੱਲੀ ਮੈਟਰੋ ਨੇ ਯੈਲੋ ਲਾਈਨ ਅਤੇ ਰੈਪਿਡ ਮੈਟਰੋ 'ਤੇ ਸੀਮਤ ਪਰਿਚਾਲਨ ਸ਼ੁਰੂ ਕੀਤਾ ਸੀ। ਮੈਟਰੋ ਸੇਵਾਵਾਂ ਕੋਰੋਨਾ ਵਾਇਰਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ 22 ਮਾਰਚ ਤੋਂ ਬੰਦ ਕਰ ਦਿੱਤੀ ਗਈ ਸੀ। ਗ੍ਰਹਿ ਮੰਤਰਾਲਾ ਨੇ ਦਿੱਲੀ ਮੈਟਰੋ ਦੇ ਪਰਿਚਾਲਨ ਦੇ ਪੜਾਅਵਾਰ ਬਹਾਲੀ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ, ਜਿਸ ਤੋਂ ਬਾਅਦ ਡੀ. ਐੱਮ. ਆਰ. ਸੀ. ਨੇ ਕਿਹਾ ਸੀ ਕਿ ਸੇਵਾਵਾਂ 7 ਸਤੰਬਰ ਤੋਂ 12 ਸਤੰਬਰ ਦਰਮਿਆਨ 3 ਪੜਾਵਾਂ ਵਿਚ ਸ਼ੁਰੂ ਕੀਤੀ ਜਾਵੇਗੀ।

ਦੱਸਣਯੋਗ ਹੈ ਕਿ ਦਿੱਲੀ ਮੈਟਰੋ ਨੇ ਸੋਮਵਾਰ ਨੂੰ ਆਪਣੀ ਯੈਲੋ ਲਾਈਨ ਸ਼ੁਰੂ ਕੀਤੀ ਸੀ। ਲੱਗਭਗ 169 ਦਿਨਾਂ ਬਾਅਦ ਮੈਟਰੋ 'ਚ ਪਹਿਲੇ ਦਿਨ 15,000 ਲੋਕਾਂ ਨੇ ਸਫਰ ਕੀਤਾ ਸੀ। ਬਾਅਦ ਵਿਚ ਬਲਿਊ, ਗ੍ਰੀਨ ਅਤੇ ਪਿੰਕ ਲਾਈਨ ਵੀ ਸ਼ੁਰੂ ਕਰ ਦਿੱਤੀ ਗਈ। ਮੈਟਰੋ ਵਿਚ ਯਾਤਰਾ ਦੌਰਾਨ ਕੋਰੋਨਾ ਪ੍ਰੋਟੋਕਾਲ ਨੂੰ ਲੈ ਕੇ ਨਿਯਮਾਂ ਦਾ ਪਾਲਣ ਜ਼ਰੂਰੀ ਹੈ। ਮੈਟਰੋ ਦੇ ਡੱਬੇ 'ਚ ਇਕ ਸੀਟ ਛੱਡ ਕੇ ਲੋਕਾਂ ਨੂੰ ਬੈਠਣਾਂ ਹੈ। ਇਸ ਤੋਂ ਇਲਾਵਾ ਮਾਸਕ ਪਹਿਨਣਾ ਲਾਜ਼ਮੀ ਹੈ।

Tanu

This news is Content Editor Tanu