ਦਿੱਲੀ ''ਚ ਹੁਣ ਮਰੀਜ਼ ਨੂੰ ਕੋਵਿਡ ਸੈਂਟਰ ਨਹੀਂ ਜਾਣਾ ਹੋਵੇਗਾ, LG ਨੇ ਫਿਰ ਵਾਪਸ ਲਿਆ ਫੈਸਲਾ

06/25/2020 8:17:40 PM

ਨਵੀਂ ਦਿੱਲੀ - ਦਿੱਲੀ 'ਚ ਹੁਣ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਲਈ ਕੋਵਿਡ ਕੇਅਰ ਸੈਂਟਰ ਜਾਣਾ ਲਾਜ਼ਮੀ ਨਹੀਂ ਹੋਵੇਗਾ। ਉਪਰਾਜਪਾਲ ਅਨਿਲ ਬੈਜਲ ਆਪਣੇ ਪੁਰਾਣੇ ਫੈਸਲੇ ਤੋਂ ਪਿੱਛੇ ਹੱਟ ਗਏ ਹਨ ਜਿਸ 'ਚ ਕਿਹਾ ਗਿਆ ਸੀ ਕਿ ਜੇਕਰ ਕੋਈ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਇਆ ਜਾਂਦਾ ਹੈ ਤਾਂ ਉਸ ਨੂੰ ਸ਼ੁਰੂਆਤੀ ਪੰਜ ਦਿਨਾਂ ਲਈ ਕੋਵਿਡ ਕੇਅਰ ਸੈਂਟਰ 'ਚ ਰੱਖਣਾ ਲਾਜ਼ਮੀ ਹੋਵੇਗਾ। ਵੀਰਵਾਰ ਨੂੰ ਦਿੱਲੀ ਡਿਜਾਸਟਰ ਮੈਨੇਜਮੇਂਟ ਅਥਾਰਿਟੀ ਦੀ ਬੈਠਕ 'ਚ ਇਸ ਗੱਲ ਦਾ ਫੈਸਲਾ ਲਿਆ ਗਿਆ ਹੈ।

ਯਾਨੀ ਕਿ ਦਿੱਲੀ 'ਚ ਹੁਣ ਜੇਕਰ ਕੋਈ ਵਿਅਕਤੀ ਕੋਰੋਨਾ ਪਾਜ਼ੇਟਿਵ ਹੁੰਦਾ ਹੈ ਤਾਂ ਉਸ ਨੂੰ ਕੋਵਿਡ ਕੇਅਰ ਸੈਂਟਰ ਜਾ ਕੇ ਆਪਣੀ ਜਾਂਚ ਨਹੀਂ ਕਰਵਾਉਣੀ ਹੋਵੇਗੀ। ਸਗੋਂ ਪੁਰਾਣੇ ਸਿਸਟਮ ਦੇ ਤਹਿਤ ਸਰਕਾਰ ਅਤੇ ਪ੍ਰਸ਼ਾਸਨ ਦੇ ਲੋਕ ਘਰ ਆ ਕੇ ਕਲੀਨਿਕਲ ਐਸੇਸਮੈਂਟ ਅਤੇ ਫਿਜ਼ਿਕਲ ਐਸੇਸਮੈਂਟ ਕਰਕੇ ਦੇਖਾਂਗੇ ਕਿ ਕੋਰੋਨਾ ਪਾਜ਼ੇਟਿਵ ਵਿਅਕਤੀ ਹੋਮ ਆਇਸੋਲੇਸ਼ਨ 'ਚ ਰਹਿਣ ਲਾਇਕ ਹੈ ਜਾਂ ਨਹੀਂ।

ਬੈਠਕ 'ਚ ਤੈਅ ਹੋਇਆ ਹੈ ਕਿ ਜੇਕਰ ਕਿਸੇ ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਘਰ 'ਤੇ ਹੋਮ ਆਇਸੋਲੇਸ਼ਨ 'ਚ ਰਹਿਣ ਲਈ ਉਚਿਤ ਵਿਵਸਥਾ ਨਹੀਂ ਹੈ ਤਾਂ ਉਨ੍ਹਾਂ ਨੂੰ ਕੋਵਿਡ ਕੇਅਰ ਸੈਂਟਰ 'ਚ ਰੱਖਿਆ ਜਾ ਸਕਦਾ ਹੈ ਪਰ ਜੇਕਰ ਕੋਈ ਮਰੀਜ਼ ਆਪਣੇ ਘਰ 'ਚ ਹੀ ਹੋਮ ਆਇਸੋਲੇਸ਼ਨ ਦਾ ਪੂਰੀ ਤਰ੍ਹਾਂ ਪਾਲਣ ਕਰਣ ਲਈ ਤਿਆਰ ਹੈ,  ਉਸ ਨੂੰ ਅਜਿਹਾ ਕਰਣ 'ਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਹੈ ਤਾਂ ਉਸ ਨੂੰ ਕੋਵਿਡ ਕੇਅਰ ਸੈਂਟਰ 'ਚ ਰਹਿਣਾ ਜ਼ਰੂਰੀ ਨਹੀਂ ਹੋਵੇਗਾ।

Inder Prajapati

This news is Content Editor Inder Prajapati