15 ਅਗਸਤ ਤੋਂ ਪਹਿਲਾਂ ਬੇਸਹਾਰਾ ਪਸ਼ੂਆਂ ਤੋਂ ਮੁਕਤ ਹੋਣਗੇ ਸਾਰੇ ਸ਼ਹਿਰ : ਮੁੱਖ ਮੰਤਰੀ

07/23/2017 11:53:08 AM

ਰੋਹਤਕ — ਜ਼ਿਲੇ 'ਚ ਮੁੱਖ ਮੰਤਰੀ ਮਨੋਹਰ ਲਾਲ ਨੇ ਜਨਤਾ ਦਰਬਾਰ ਲਗਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਦਰਬਾਰ 'ਚ ਸਭ ਤੋਂ ਵਧ ਸਮੱਸਿਆਵਾਂ ਬਿਜਲੀ ਨਾਲ ਸੰਬੰਧਤ ਆਈਆਂ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਪਭੋਗਤਾਵਾਂ ਦੀਆਂ ਸਮੱਸਿਆਵਾਂ ਦਾ ਨਿਦਾਨ ਤਰਜੀਹ ਦੇ ਤੌਰ 'ਤੇ ਕਰਨ ਦੀ ਕੋਸ਼ਿਸ਼ ਕਰੋ। ਉਨ੍ਹਾਂ ਨੇ ਕਿਹਾ ਕਿ ਸੋਲਰ ਸਿਸਟਮ ਸਰਕਾਰ ਦੀ ਪ੍ਰਾਥਮਿਕਤਾ ਹੈ ਅਤੇ ਅਮੁੱਕ ਊਰਜਾ ਨੂੰ ਬਲ ਦੇਣ ਦੇ ਲਈ ਸਰਕਾਰ ਵਲੋਂ ਰਾਸ਼ੀ ਦਿੱਤੀ ਜਾ ਰਹੀ ਹੈ। ਇਸ ਲਈ ਅਧਿਕਾਰੀ ਸੋਲਰ ਸਿਸਟਮ ਲਈ ਆਉਣ ਵਾਲੀਆਂ ਅਰਜੀਆਂ ਨੂੰ ਗੰਭੀਰਤਾ ਨਾਲ ਲੈਣ। ਸੌਰ ਊਰਜਾ ਦਾ ਪੈਨਲ ਗਲਤ ਲਗਾਉਣ ਦੇ ਮਾਮਲੇ 'ਚ ਮੁੱਖ ਮੰਤਰੀ ਨੇ ਸੰਬੰਧਿਤ ਕੰਪਨੀ ਦੇ ਖਿਲਾਫ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।
ਮੁੱਖ ਮੰਤਰੀ ਨੇ ਲੋਕਾਂ ਦੀ ਸ਼ਿਕਾਇਤ 'ਤੇ ਐਸ.ਡੀ.ਐਮ. ਨੂੰ ਨਿਰਦੇਸ਼ ਦਿੱਤੇ ਹਨ ਕਿ ਮੰਦਿਰ ਦੇ ਆਸ-ਪਾਸ ਮੀਟ ਅਤੇ ਸ਼ਰਾਬ ਦੀਆਂ ਦੁਕਾਨਾਂ ਨਹੀਂ ਖੁੱਲਣੀਆਂ ਚਾਹੀਦੀਆਂ। ਜਲਦੀ ਹੀ ਕਾਰਵਾਈ ਕਰਕੇ ਦੁਕਾਨਾਂ ਨੂੰ ਬੰਦ ਕਰਵਾਇਆ ਜਾਵੇ। ਇਸ ਦੇ ਨਾਲ ਹੀ ਪਿੰਡਾਂ ਵਲੋਂ ਰੱਖੇ ਗਏ ਬੇਸਹਾਰਾਂ ਪਸ਼ੂਆਂ ਤੋਂ ਛੁਟਕਾਰਾ ਦਵਾਉਣ ਦੀ ਮੰਗ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵਲੋਂ 15 ਅਗਸਤ ਤੋਂ ਪਹਿਲਾਂ ਸਾਰੇ ਸ਼ਹਿਰ ਦੇ ਬੇਸਹਾਰਾ ਪਸ਼ੂਆਂ ਨੂੰ ਗਊਸ਼ਾਲਾ ਅਤੇ ਨੰਦੀਸ਼ਾਲਾ ਭੇਜ ਦਿੱਤਾ ਜਾਵੇਗਾ।
ਪਸ਼ੂਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸ਼ਹਿਰਾਂ ਅਤੇ ਪਿੰਡਾਂ ਦੀ ਟੈਗਿੰਗ ਦਾ ਕੰਮ ਕਰਨ ਦੇ ਨਾਲ-ਨਾਲ ਘਰਾਂ 'ਚ ਰੱਖਣ ਵਾਲੇ ਪਾਲਤੂ ਪਸ਼ੂਆਂ ਦੀ ਵੀ ਟੈਗਿੰਗ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਉਣ ਤਾਂ ਜੋ ਕੋਈ ਵੀ ਵਿਅਕਤੀ ਪਾਲਤੂ ਪਸ਼ੂਆਂ ਨੂੰ ਬਾਹਰ ਨਾ ਛੱਡ ਸਕੇ। ਲੋਕ ਆਪਣੇ ਪਾਲਤੂ ਪਸ਼ੂਆਂ ਨੂੰ ਬਾਹਰ ਛੱਡਣ ਤਾਂ ਉਨ੍ਹਾਂ 'ਤੇ ਜ਼ੁਰਮਾਨਾਂ ਕੀਤਾ ਜਾਵੇ।