''ਚੱਕਰਵਾਤੀ ਨਿਸਰਗ'' ਦੇ ਮੱਦੇਨਜ਼ਰ ਸਾਰੀਆਂ ਕਿਸ਼ਤੀਆਂ ਪਰਤੀ ਵਾਪਿਸ

06/03/2020 1:24:55 PM

ਮੁੰਬਈ-ਚੱਕਰਵਾਤੀ ਤੂਫਾਨ ਨਿਸਰਗ ਨੇ ਅੱਜ ਭਾਵ ਬੁੱਧਵਾਰ ਦੁਪਹਿਰ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲੇ ਦੇ ਅਲੀਬਾਗ ਪਹੁੰਚਣ ਤੋਂ ਪਹਿਲਾਂ ਪਾਲਘਰ ਤੱਟ ਦੇ ਕੋਲ ਸਮੁੰਦਰ 'ਚ ਮੌਜੂਦ ਮੱਛੀ ਫੜ੍ਹਨ ਲਈਆਂ ਸਾਰੀਆਂ ਕਿਸ਼ਤੀਆਂ ਵਾਪਸ ਆ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਹੈ ਕਿ ਪਾਲਘਰ ਤੋਂ ਘੱਟ ਤੋਂ ਘੱਟ ਮੱਛੀ ਫੜ੍ਹਨ ਦੀਆਂ 577 ਕਿਸ਼ਤੀਆਂ ਸਮੁੰਦਰ 'ਚ ਗਈਆਂ ਸੀ ਅਤੇ ਸੋਮਵਾਰ ਸ਼ਾਮ ਤੱਕ 564 ਵਾਪਸ ਆਈਆਂ ਸੀ। ਜ਼ਿਲ੍ਹਾ ਆਫਤ ਕੰਟਰੋਲ ਮੁਖੀ ਵਿਵੇਕਾਨੰਦ ਕਦਮ ਨੇ ਦੱਸਿਆ ਹੈ ਕਿ ਸਮੁੰਦਰ ਰੱਖਿਅਕ, ਜਲ ਸੈਨਾ ਅਤੇ ਮੱਛੀ ਪਾਲਣ ਵਿਭਾਗ ਤੋਂ ਮਦਦ ਮੰਗੀ ਗਈ ਅਤੇ ਬਾਕੀ 13 ਕਿਸ਼ਤੀਆਂ ਵੀ ਮੰਗਲਵਾਰ ਦੇਰ ਸ਼ਾਮ ਕਿਨਾਰੇ 'ਤੇ ਵਾਪਸ ਆਈਆਂ। ਉਨ੍ਹਾਂ ਨੇ ਦੱਸਿਆ ਕਿ ਪਾਲਘਰ 'ਚ ਤੱਟ ਦੇ ਕੋਲ ਡਹਾਨੂੰ, ਪਾਲਘਰ, ਵਸਈ ਅਤੇ ਤਲਾਸਰੀ ਤਹਿਸੀਲ 'ਚ ਕੱਚੇ ਘਰਾਂ 'ਚ ਰਹਿਣ ਵਾਲੇ 15000 ਤੋਂ ਜ਼ਿਆਦਾ ਲੋਕਾਂ ਨੂੰ ਅੱਜ ਭਾਵ ਬੁੱਧਵਾਰ ਸਵੇਰ ਤੱਕ ਉੱਥੋ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ। ਰਾਸ਼ਟਰੀ ਆਫਤ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ) ਦੇ 2 ਦਲਾਂ ਨੂੰ ਕਿਸੀ ਵੀ ਸਥਿਤੀ ਨਾਲ ਨਿਪਟਣ ਲਈ ਪਾਲਘਰ 'ਚ ਤਾਇਨਾਤ ਕੀਤਾ ਗਿਆ ਹੈ। 

ਐੱਨ.ਡੀ.ਆਰ.ਐੱਫ ਕਾਮਿਆਂ ਨੇ ਮੰਗਲਵਾਰ ਨੂੰ ਜ਼ਿਲੇ ਦੇ ਕੁਝ ਪਿੰਡਾਂ ਦਾ ਦੌਰਾ ਕਰ ਕੇ ਲੋਕਾਂ ਨੂੰ ਚੱਕਰਵਾਤ ਆਉਣ ਸਬੰਧੀ ਜਾਣਕਾਰੀ ਦਿੱਤੀ ਸੀ।ਪਾਲਘਰ ਅਤੇ ਗੁਆਂਢੀ ਜ਼ਿਲ੍ਹੇ ਠਾਣੇ 'ਚ ਵੀਰਵਾਰ ਤੱਕ ਪਹਿਲਾਂ ਹੀ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ ਅਤੇ ਮਛੇਰਿਆਂ ਸਮੇਤ ਸਾਰੇ ਲੋਕਾਂ ਨੂੰ ਸਮੁੰਦਰ 'ਚ ਨਾ ਜਾਣ ਲਈ ਕਿਹਾ ਗਿਆ ਹੈ। ਜ਼ਿਲੇ ਦੇ ਖੇਤਰੀ ਆਫਤ ਕੰਟਰੋਲ ਸੈੱਲ ਦੇ ਮੁਖੀ ਸੰਤੋਸ਼ ਕਦਮ ਨੇ ਦੱਸਿਆ ਕਿ ਠਾਣੇ ਜ਼ਿਲੇ 'ਚ ਭਾਇੰਦਰ ਦੇ ਉੱਤਰੀ ਤੱਟ 'ਤੇ ਐੱਨ.ਡੀ.ਆਰ.ਐੱਫ ਦੇ ਇਕ ਦਲ ਨੂੰ ਤਾਇਨਾਤ ਕੀਤਾ ਗਿਆ ਹੈ, ਜਿੱਥੇ ਜ਼ਿਆਦਾਤਰ ਮਛੇਰੇ ਰਹਿੰਦੇ ਹਨ।

Iqbalkaur

This news is Content Editor Iqbalkaur