ਬੈਂਕ ਤੇ ਆਰ. ਬੀ. ਆਈ. ਦਫਤਰ 30 ਮਾਰਚ ਨੂੰ 6 ਵਜੇ ਅਤੇ 31 ਮਾਰਚ ਨੂੰ ਰਾਤ 8 ਵਜੇ ਤੱਕ ਰਹਿਣਗੇ ਖੁੱਲ੍ਹੇ

03/27/2017 7:08:28 PM

ਨਵੀਂ ਦਿੱਲੀ— ਵਿੱਤੀ ਸਾਲ 2016 ਦੀ ਸਮਾਪਤੀ ਦੌਰਾਨ ਜਮ੍ਹਾਂ ਹੋਣ ਵਾਲੇ ਟੈਕਸ ਅਤੇ ਵੱਖ-ਵੱਖ ਸਰਕਾਰੀ ਟੈਕਸਾਂ ਅਤੇ ਚਲਾਨਾਂ ਨੂੰ ਧਿਆਨ ''ਚ ਰੱਖਦੇ ਹੋਏ ਭਾਰਤੀ ਰਿਜ਼ਰਵ ਬੈਂਕ ਨੇ ਜਨਤਕ ਖੇਤਰ ਦੇ ਸਾਰੇ ਬੈਂਕਾਂ ਅਤੇ ਕੁਝ ਨਿੱਜੀ ਬੈਂਕਾਂ ਨੂੰ 30 ਮਾਰਚ ਨੂੰ ਸ਼ਾਮ 6 ਵਜੇ ਤੱਕ ਅਤੇ 31 ਮਾਰਚ ਨੂੰ ਰਾਤ 8 ਵਜੇ ਤੱਕ ਖੁੱਲ੍ਹੇ ਰੱਖਣ ਦਾ ਨਿਰਦੇਸ਼ ਦਿੱਤਾ ਹੈ। ਇਸ ਦੇ ਨਾਲ ਹੀ ਆਰ. ਬੀ. ਆਈ ਦੇ ਦਫਤਰ ਵੀ ਖੁੱਲ੍ਹੇ ਰਹਿਣਗੇ। 
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਰ. ਬੀ. ਆਈ. ਨੇ ਇਹ ਨਿਰਦੇਸ਼ ਦਿੱਤੇ ਸਨ ਕਿ 25 ਮਾਰਚ ਤੋਂ 1 ਅਪ੍ਰੈਲ ਤੱਕ ਕੇਂਦਰੀ ਬੈਂਕ ਦੇ ਕੁਝ ਦਫਤਰਾਂ ਸਣੇ ਸਾਰੇ ਸਰਕਾਰੀ ਬੈਂਕ ਅਤੇ ਕੁਝ ਨਿਜੀ ਬੈਂਕ ਲਗਾਤਾਰ ਖੁੱਲ੍ਹੇ ਰਹਿਣਗੇ।