'ਆਪ' ਨੇ ਕੀਤਾ ਮੇਰਾ ਅਪਮਾਨ : ਅਲਕਾ ਲਾਂਬਾ

05/02/2019 4:56:31 PM

ਨਵੀਂ ਦਿੱਲੀ— ਆਮ ਆਦਮੀ ਪਾਰਟੀ (ਆਪ) ਦੀ ਅਸੰਤੁਸ਼ਟ ਵਿਧਾਇਕ ਅਲਕਾ ਲਾਂਬਾ ਨੇ ਕਿਹਾ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਅਤੇ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਦੇ ਚਾਂਦਨੀ ਚੌਕ 'ਚ ਹੋਏ ਰੋਡ ਸ਼ੋਅ 'ਚ ਸ਼ਾਮਲ ਨਹੀਂ ਹੋਈ, ਕਿਉਂਕਿ ਪਾਰਟੀ ਨੇ ਉਨ੍ਹਾਂ ਦਾ 'ਅਪਮਾਨ' ਕੀਤਾ ਸੀ। ਚਾਂਦਨੀ ਚੌਕ ਤੋਂ ਵਿਧਾਇਕ ਨੇ ਟਵਿੱਟਰ ਰਾਹੀਂ ਆਪਣਾ ਗੁੱਸਾ ਕੱਢਿਆ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਕੇਜਰੀਵਾਲ ਦੀ ਕਾਰ ਦੇ ਪਿੱਛੇ ਚੱਲਣ ਲਈ ਕਿਹਾ ਗਿਆ, ਜਦੋਂ ਕਿ ਹੋਰ ਵਿਧਾਇਕ ਉਨ੍ਹਾਂ ਨਾਲ ਕਾਰ 'ਚ ਸਨ। PunjabKesariਉਨ੍ਹਾਂ ਨੇ ਟਵੀਟ ਕੀਤਾ,''ਪਾਰਟੀ (ਆਪ) ਉਮੀਦਵਾਰ ਪੰਕਜ (ਗੁਪਤਾ) ਜੀ ਦਾ ਫੋਨ ਆਇਆ ਸੀ ਕਿ ਮੈਂ ਮੁੱਖ ਮੰਤਰੀ ਦੇ ਰੋਡ ਸ਼ੋਅ 'ਚ ਸ਼ਾਮਲ ਹੋਣਾ ਹੈ। ਮੈਂ ਤਿਆਰ ਸੀ ਪਰ ਫਿਰ ਸੰਦੇਸ਼ ਭਿਜਵਾਇਆ ਗਿਆ ਕਿ ਮੈਂ ਮੁੱਖ ਮੰਤਰੀ ਨਾਲ ਗੱਡੀ 'ਚ ਨਹੀਂ ਰਹਾਂਗੀ। ਮੈਨੂੰ ਉਨ੍ਹਾਂ ਦੀ ਗੱਡੀ ਦੇ ਪਿੱਛੇ ਚੱਲਣਾ ਪਵੇਗਾ, ਕਿਉਂਕਿ ਬਾਕੀ ਵਿਧਾਇਕ ਉਨ੍ਹਾਂ ਨਾਲ ਰਹਿਣਗੇ। ਮੇਰੇ ਅਤੇ ਮੇਰੇ ਲੋਕਾਂ ਨੂੰ ਇਹ ਅਪਮਾਨ ਮਨਜ਼ੂਰ ਨਹੀਂ ਸੀ।'' ਕੇਜਰੀਵਾਲ ਨੇ ਚਾਂਦਨੀ ਚੌਕ ਤੋਂ ਆਪ ਉਮੀਦਵਾਰ ਪੰਕਜ ਗੁਪਤਾ ਨਾਲ ਮੰਗਲਵਾਰ ਨੂੰ ਰੋਡ ਸ਼ੋਅ ਕੀਤਾ ਸੀ। ਲਾਂਬਾ ਅਤੇ ਆਪ ਦਰਮਿਆਨ ਮਤਭੇਦ ਨਵਾਂ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇਸ ਮਹੀਨੇ ਦੀ ਸ਼ੁਰੂਆਤ 'ਚ 'ਆਪ' ਦੇ ਗ੍ਰੇਟਰ ਕੈਲਾਸ਼ ਤੋਂ ਵਿਧਾਇਕ ਸੌਰਭ ਭਾਰਦਵਾਜ ਨਾਲ ਟਵਿੱਟਰ 'ਤੇ ਉਨ੍ਹਾਂ ਦਾ ਝਗੜਾ ਹੋ ਗਿਆ ਸੀ।


DIsha

Content Editor

Related News