ਯੂ. ਪੀ: ਏਅਰ ਚਾਰਟਰ ਕੰਪਨੀ ਦਾ ਪ੍ਰਾਈਵੇਟ ਜੈੱਟ ਕ੍ਰੈਸ਼

08/27/2019 10:31:38 AM

ਅਲੀਗੜ੍ਹ—ਉੱਤਰ ਪ੍ਰਦੇਸ਼ ਦੇ ਅਲੀਗੜ੍ਹ ’ਚ ਅੱਜ ਭਾਵ ਮੰਗਲਵਾਰ ਨੂੰ ਚਾਰਟਰ ਕੰਪਨੀ ਦਾ ਪ੍ਰਾਈਵੇਟ ਜੈੱਟ ਕ੍ਰੈਸ਼ ਹੋ ਗਿਆ ਹੈ।ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸੇ ਉਸ ਸਮੇਂ ਵਾਪਰਿਆ ਜਦੋਂ ਲੈਂਡਿੰਗ ਦੌਰਾਨ ਜਹਾਜ਼ ਬਿਜਲੀ ਦੀਆਂ ਤਾਰਾਂ ’ਚ ਉਲਝ ਤੇ ਜ਼ਮੀਨ ’ਤੇ ਡਿੱਗ ਗਿਆ। ਇਸ ਹਾਦਸੇ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। 

ਪੁਲਸ ਮੁਤਾਬਕ ਪ੍ਰਾਈਵੇਟ ਐਵੀਏਸ਼ਨ ਕੰਪਨੀ ਦੇ ਪਲੇਨਾਂ ਦੀ ਮੁਰੰਮਤ ਲਈ ਇੰਜੀਨੀਅਰਾਂ ਦੀ ਟੀਮ ਅੱਜ ਦਿੱਲੀ ਤੋਂ ਜਹਾਜ਼ ਰਾਹੀਂ ਅਲੀਗੜ੍ਹ ਆ ਰਹੀ ਸੀ। ਹਾਦਸੇ ਦੌਰਾਨ ਜਹਾਜ਼ 'ਚ ਸਵਾਰ 4 ਇੰਜੀਨੀਅਰਾਂ ਦੇ ਨਾਲ 2 ਪਾਇਲਟਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। 

ਇਹ ਵੀ ਜਾਣਕਾਰੀ ਮਿਲੀ ਹੈ ਕਿ ਅੱਜ ਸਵੇਰੇ ਜਹਾਜ਼ ਲੈਂਡਿੰਗ ਦੌਰਾਨ 33,000 ਵੋਲਟੇਜ ਦੀ ਤਾਰ ਦੀ ਚਪੇਟ ’ਚ ਆ ਗਿਆ ਸੀ। ਇਸ ਤੋਂ ਬਾਅਦ ਜਹਾਜ਼ ’ਚ ਅੱਗ ਲੱਗ ਗਈ। ਹਾਦਸਾ ਵਾਪਰਦਿਆਂ ਹੀ ਸਥਾਨਿਕ ਲੋਕ ਵੀ ਹਾਦਸੇ ਵਾਲੇ ਸਥਾਨ ’ਤੇ ਪਹੁੰਚੇ ਪਰ ਪੁਲਸ ਨੇ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ। ਮੌਕੇ ’ਤੇ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਵੀ ਪਹੁੰਚ ਗਈਆਂ। 

Iqbalkaur

This news is Content Editor Iqbalkaur