Alert : ਬੱਚਿਆਂ ਲਈ ਹਾਨੀਕਾਰਕ ਹੈ ਪਰਫਿਊਮ ਦੀ ਮਹਿਕ

06/25/2019 9:14:57 PM

ਨਵੀਂ ਦਿੱਲੀ–ਅੱਜ ਦੇ ਸਮੇਂ 'ਚ ਪਰਫਿਊਮ ਅਤੇ ਡਿਓਡ੍ਰੈਂਟ ਦੀ ਵਰਤੋਂ ਕਰਨਾ ਆਮ ਗੱਲ ਹੈ। ਹਰ ਉਮਰ ਦੇ ਔਰਤ ਅਤੇ ਮਰਦ ਪਰਫਿਊਮ ਦੇ ਦੀਵਾਨੇ ਹਨ। ਹਰ ਕੋਈ ਬਿਹਤਰੀਨ ਖੁਸ਼ਬੂ ਨਾਲ ਮਹਿਕਣਾ ਚਾਹੁੰਦਾ ਹੈ। ਹਾਲਾਂਕਿ ਇਨ੍ਹਾਂ ਪਰਫਿਊਮ ਅਤੇ ਡਿਓਡ੍ਰੈਂਟਸ ਦੀ ਵਰਤੋਂ ਕਰਦੇ ਸਮੇਂ ਜਿਸ ਇਕ ਚੀਜ਼ ਦਾ ਅਸੀਂ ਸਾਰੇ ਧਿਆਨ ਨਹੀਂ ਰੱਖਦੇ ਉਹ ਹੈ ਪਰਫਿਊਮ ਦੀ ਬੋਤਲ ਦੇ ਲਿਖੇ ਨਿਰਦੇਸ਼ਾਂ ਦੀ ਪਾਲਣਾ ਕਰਨਾ, ਜੋ ਕਈ ਵਾਰ ਹਾਨੀਕਾਰਕ ਸਾਬਤ ਹੋ ਸਕਦਾ ਹੈ। ਹਾਲ ਹੀ 'ਚ ਹੋਈ ਇਕ ਸਟੱਡੀ 'ਚ ਇਹ ਗੱਲ ਵੀ ਸਾਬਤ ਹੋ ਚੁੱਕੀ ਹੈ ਕਿ ਬੱਚਿਆਂ ਨੂੰ ਲੱਗਣ ਵਾਲੀ ਸੱਟ 'ਚ 12.7 ਫੀਸਦੀ ਸੱਟਾਂ ਪਰਸਨਲ ਕੇਅਰ ਪ੍ਰੋਡਕਟਸ ਕਾਰਨ ਲੱਗਦੀਆਂ ਹਨ, ਜਿਨ੍ਹਾਂ 'ਚ ਖੁਸ਼ਬੂ ਅਤੇ ਸੁਗੰਧ ਨਾਲ ਜੁੜੀਆਂ ਪਰਫਿਊਮ ਅਤੇ ਡਿਓਡ੍ਰੈਂਟ ਵਰਗੀਆਂ ਚੀਜ਼ਾਂ ਸ਼ਾਮਲ ਹਨ। ਇਸ ਤਰ੍ਹਾਂ ਦੀਆਂ ਚੀਜ਼ਾਂ ਬੱਚਿਆਂ ਲਈ ਬੇਹੱਦ ਨੁਕਸਾਨਦੇਹ ਸਾਬਤ ਹੋ ਸਕਦੀਆਂ ਹਨ, ਇਸ ਲਈ ਇਨ੍ਹਾਂ ਦਾ ਇਸਤੇਮਾਲ ਕਰਦੇ ਸਮੇਂ ਮਾਤਾ-ਪਿਤਾ ਨੂੰ ਵੀ ਕਾਫੀ ਸਾਵਧਾਨੀ ਵਰਤਣੀ ਚਾਹੀਦੀ ਹੈ।

ਇਨ੍ਹਾਂ ਚੀਜ਼ਾਂ ਨੂੰ ਛੋਟੇ ਬੱਚਿਆਂ ਦੀ ਪਹੁੰਚ ਤੋਂ ਰੱਖੋ ਦੂਰ
ਪਰਫਿਊਮ ਅਤੇ ਡਿਓਡ੍ਰੈਂਟ ਵਰਗੀਆਂ ਚੀਜ਼ਾਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ, ਕਿਉਂਕਿ ਜੇ ਬੱਚੇ ਗਲਤੀ ਨਾਲ ਵੀ ਇਨ੍ਹਾਂ ਨੂੰ ਆਪਣੀ ਅੱਖ, ਨੱਕ, ਕੰਨ ਜਾਂ ਮੂੰਹ 'ਚ ਸਪ੍ਰੇਅ ਕਰ ਲੈਣ ਤਾਂ ਇਹ ਬੱਚਿਆਂ ਲਈ ਬੇਹੱਦ ਖਤਰਨਾਕ ਸਾਬਤ ਹੋ ਸਕਦਾ ਹੈ। ਇੰਨਾ ਹੀ ਨਹੀਂ ਜੇ ਘਰ 'ਚ ਬਹੁਤ ਜ਼ਿਆਦਾ ਛੋਟੇ ਬੱਚੇ ਹਨ ਤਾਂ ਵੀ ਮਾਤਾ-ਪਿਤਾ ਨੂੰ ਬਹੁਤ ਸਾਵਧਾਨੀ ਵਰਤਣੀ ਚਾਹੀਦੀ ਹੈ ਨਹੀਂ ਤਾਂ ਬੱਚਿਆਂ ਵਲੋਂ ਇਨ੍ਹਾਂ ਬੋਤਲਾਂ ਦੇ ਢੱਕਣ ਆਦਿ ਮੂੰਹ 'ਚ ਪਾਉਣ ਦਾ ਵੀ ਖਤਰਾ ਰਹਿੰਦਾ ਹੈ।

ਬੱਚੇ ਜੇ ਯੂਜ਼ ਕਰਨ ਤਾਂ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਦਾ ਖਤਰਾ
ਛੋਟੀ ਉਮਰ 'ਚ ਪਰਫਿਊਮ ਜਾਂ ਡਿਓਡ੍ਰੈਂਟ ਦੇ ਜ਼ਿਆਦਾ ਇਸਤੇਮਾਲ ਨਾਲ ਬੱਚਿਆਂ 'ਚ ਹੈਲਥ ਨਾਲ ਜੁੜੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਬੱਚੇ ਬੋਤਲ 'ਤੇ ਲਿਖੇ ਨਿਰਦੇਸ਼ ਪੜ੍ਹੇ ਬਿਨਾਂ ਸਪ੍ਰੇਅ ਕਰ ਲੈਂਦੇ ਹਨ, ਜਿਸ 'ਚ ਉਨ੍ਹਾਂ ਨੂੰ ਸਕਿਨ ਐਲਰਜੀ, ਰਿਐਕਸ਼ਨ, ਅਸਥਮਾ ਅਤੇ ਸਾਹ ਲੈਣ 'ਚ ਪ੍ਰੇਸ਼ਾਨੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।


Karan Kumar

Content Editor

Related News