ਸ਼ਰਾਬ ਦੇ ਨਸ਼ੇ ''ਚ ਸੜਕ ''ਤੇ ਔਰਤ ਨੇ ਕੀਤਾ ਡਰਾਮਾ, ਪੁਲਸ ਨੂੰ ਕੀਤੀ ਕਿੱਸ, ਗ੍ਰਿਫਤਾਰ

07/27/2017 5:25:39 PM

ਕੋਲਕਾਤਾ— ਇਕ ਹਾਦਸਾ ਕਰਨ ਦੇ ਬਾਅਦ ਜਦੋਂ ਪੁਲਸ ਉਸ ਔਰਤ ਨੂੰ ਬਚਾਉਣ ਗਈ ਤਾਂ ਉਸ ਨੇ ਪੁਲਸ ਨੂੰ ਕਿੱਸ ਕਰ ਦਿੱਤੀ। 38 ਸਾਲਾਂ ਔਰਤ ਸ਼ਰਾਬ ਦੇ ਨਸ਼ੇ 'ਚ ਟੱਲੀ ਸੀ। ਮਾਮਲਾ ਬੁੱੱਧਵਾਰ ਰਾਤੀ ਕਰੀਬ 12 ਵਜੇ ਦਾ ਹੈ ਜਦੋਂ ਕੋਲਕਾਤਾ 'ਚ ਉਹ ਚਿੰਗਰੀਘਟਾ ਬਾਈਪਾਸ ਤੋਂ ਗੁਜ਼ਰ ਰਹੀ ਸੀ।
ਪੁਲਸ ਮੁਤਾਬਕ ਔਰਤ ਸ਼ਰਾਬ ਦੇ ਨਸ਼ੇ 'ਚ ਡਰਾਈਵ ਕਰਦੇ ਹੋਏ ਲੇਟ ਨਾਈਟ ਪਾਰਟੀ ਕਰਕੇ ਘਰ ਆ ਰਹੀ ਸੀ। ਔਰਤ ਦੀ ਕਾਰ 'ਚ ਇਕ ਹੋਰ ਔਰਤ ਅਤੇ ਇਕ ਆਦਮੀ ਬੈਠੇ ਹੋਏ ਸਨ। ਔਰਤ ਨੇ ਪਹਿਲੇ ਬਾਈਪਾਸ 'ਤੇ ਡਿਵਾਈਡਰ ਨੂੰ ਟੱਕਰ ਮਾਰੀ ਅਤੇ ਜਦੋਂ ਟੈਕਸੀ ਡਰਾਈਵਰ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਔਰਤ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। 
ਪੁਲਸ ਸਟੇਸ਼ਨ ਅਤੇ ਬੇਲੀਆਘਾਟ ਟ੍ਰੈਫਿਕ ਪੁਲਸ ਨੇ ਦੱਸਿਆ ਕਿ ਜਦੋਂ ਕਾਂਸਟੇਬਲ ਨੇ ਔਰਤ ਅਤੇ ਉਸ ਦੇ ਦੋਸਤਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਸ ਨੇ ਕਾਂਸਟੇਬਲ ਨੂੰ ਕਿੱਸ ਕਰਨਾ ਸ਼ੁਰੂ ਕਰ ਦਿੱਤਾ। 
ਸਥਿਤੀ ਨੂੰ ਕੰਟਰੋਲ ਕਰਨ ਲਈ ਪੁਲਸ ਨੇ ਇਕ ਸਥਾਨਕ ਔਰਤ ਦੀ ਮਦਦ ਲਈ। ਨਸ਼ੇ 'ਚ ਟੱਲੀ ਔਰਤ ਅਤੇ ਦੋ ਹੋਰ ਸਾਥੀਆਂ ਨੂੰ ਉਸ ਦੀ ਮਦਦ ਨਾਲ ਪੁਲਸ ਥਾਣੇ ਲਿਜਾਇਆ ਗਿਆ। ਤਿੰਨਾਂ ਨੂੰ ਨਸ਼ੇ 'ਚ ਡਰਾਇਵਿੰਗ ਅਤੇ ਰੈਸ਼ ਡਰਾਇਵਿੰਗ ਦੇ ਕੇਸ 'ਚ ਗ੍ਰਿਫਤਾਰ ਕੀਤਾ ਗਿਆ ਹੈ। ਤਿੰਨੋਂ ਕੋਲਕਾਤਾ ਦੀ ਕਾਲਜ ਸਟ੍ਰੀਟ 'ਚ ਰਹਿੰਦੇ ਹਨ।