ਅਕਸ਼ਰਧਾਮ ''ਤੇ ਹਮਲੇ ਦੀ ਸੀ ਯੋਜਨਾ- ਹੈਡਲੀ

02/11/2016 3:04:19 PM

ਮੁੰਬਈ— ਮੁੰਬਈ ਅੱਤਵਾਦੀ ਹਮਲੇ ਨਾਲ ਜੁੜੇ ਡੇਵਿਡ ਹੈਡਲੀ ਨੇ ਵੀਰਵਾਰ ਨੂੰ ਇਕ ਹੋਰ ਵੱਡਾ ਖੁਲਾਸਾ ਕੀਤਾ ਕਿ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੀ ਬਾਬਰੀ ਮਸਜਿਦ ਢਾਹੇ ਜਾਣ ਦਾ ਬਦਲਾ ਲੈਣ ਲਈ ਗੁਜਰਾਤ ਦੇ ਅਕਸ਼ਰਧਾਮ ਮੰਦਰ ''ਤੇ ਹਮਲਾ ਕਰਨ ਦੀ ਯੋਜਨਾ ਸੀ। ਉਸ ਨੇ ਇੱਥੇ ਦੀ ਮਹਾਰਾਸ਼ਟਰ ਸੰਗਠਨ ਅਪਰਾਧ ਕੰਟਰੋਲ ਕਾਨੂੰਨ (ਮਕੋਕਾ) ਅਦਾਲਤ ''ਚ ਵੀਡੀਓ ਕਾਨਫਰੈਂਸਿੰਗ ਦੌਰਾਨ ਅਮਰੀਕਾ ਦੇ ਸ਼ਿਕਾਗੋ ਜੇਲ ਤੋਂ ਆਪਣੇ ਬਿਆਨ ''ਚ ਕਿਹਾ ਕਿ ਲਸ਼ਕਰ-ਏ-ਤੋਇਬਾ ਦੇ ਮਿਲੀਟਰੀ ਕਮਾਂਡਰ ਮੁਜਾਮਿਲ ਭੱਟ ਦੀ ਕਸ਼ਮੀਰ ਤੋਂ ਇਲਾਵਾ ਮਹਾਰਾਸ਼ਟਰ ਅਤੇ ਗੁਜਰਾਤ ਸਮੇਤ ਭਾਰਤ ਦੇ ਕਈ ਰਾਜਾਂ ''ਚ ਹਮਲਾ ਕਰਨ ਦੀ ਯੋਜਨਾ ਸੀ।
ਉਸ ਦੀ ਬਾਬਰੀ ਮਸਜਿਦ ਢਾਹੇ ਜਾਣ ਦਾ ਬਦਲਾ ਲੈਣ ਲਈ ਅਕਸ਼ਰਧਾਮ ਮੰਦਰ ਨੂੰ ਨਿਸ਼ਾਨਾ ਬਣਾਏ ਜਾਣ ਦੀ ਯੋਜਨਾ ਸੀ। ਹੈਡਲੀ ਤਕਨੀਕੀ ਗੜਬੜੀ ਕਾਰਨ ਵਿਸ਼ੇਸ਼ ਅਦਾਲਤ ''ਚ ਬੁੱਧਵਾਰ ਨੂੰ ਬਿਆਨ ਨਹੀਂ ਦੇ ਸਕਿਆ ਸੀ। ਉਸ ਨੇ ਵੀਰਵਾਰ ਨੂੰ ਤੀਜੀ ਵਾਰ ਦਿੱਤੇ ਆਪਣੇ ਬਿਆਨ ''ਚ ਇਸ਼ਰਤ ਜਹਾਂ ਸਮੇਤ ਕਈ ਅਹਿਮ ਖੁਲਾਸੇ ਕੀਤੇ। ਉਸ ਨੇ ਕਿਹਾ ਕਿ ਇਸ਼ਰਤ ਜਹਾਂ ਲਸ਼ਕਰ ਨਾਲ ਜੁੜੀ ਸੀ ਅਤੇ ਮੁੰਬਈ ''ਚ ਹਮਲੇ ਦੌਰਾਨ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. ਨੇ ਲਸ਼ਕਰ ਦੀ ਪੂਰੀ ਮਦਦ ਕੀਤੀ ਸੀ।

Disha

This news is News Editor Disha