ਭਗਵੰਤ ਮਾਨ ਦੇ ਸਹੁੰ ਚੁੱਕਣ ਤੋਂ ਪਹਿਲਾਂ ਅਖਿਲੇਸ਼ ਯਾਦਵ ਨੇ ਦਿੱਤੀ ਵਧਾਈ, ਟਵੀਟ ਕਰ ਆਖੀ ਇਹ ਗੱਲ

03/16/2022 12:02:08 PM

ਨਵੀਂ ਦਿੱਲੀ (ਭਾਸ਼ਾ)– ਸਮਾਜਵਾਦੀ ਪਾਰਟੀ (ਸਪਾ) ਮੁਖੀ ਅਖਿਲੇਸ਼ ਯਾਦਵ ਨੇ ਪੰਜਾਬ ਦੇ ਮਨੋਨੀਤ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਦੇ ਸਹੁੰ ਚੁੱਕ ਸਮਾਰੋਹ ਤੋਂ ਪਹਿਲਾਂ ਬੁੱਧਵਾਰ ਯਾਨੀ ਕਿ ਅੱਜ ਵਧਾਈ ਦਿੱਤੀ। ਅਖਿਲੇਸ਼ ਨੇ ਉਮੀਦ ਜਤਾਈ ਕਿ ਉਨ੍ਹਾਂ ਦੀ ਅਗਵਾਈ ’ਚ ਪੰਜਾਬ ਸੂਬੇ ਦਾ ਵਿਕਾਸ ਹੋਵੇਗਾ।

ਇਹ ਵੀ ਪੜ੍ਹੋ: 'ਭਗਵੰਤ ਮਾਨ' ਖਟਕੜ ਕਲਾਂ ਲਈ ਰਵਾਨਾ, ਪੰਜਾਬ ਦੇ CM ਵੱਜੋਂ ਸਹੁੰ ਚੁੱਕਣ ਤੋਂ ਪਹਿਲਾਂ ਕੀਤਾ ਟਵੀਟ

ਯਾਦਵ ਨੇ ਟਵੀਟ ਕੀਤਾ, ‘‘ਪੰਜਾਬ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਸਹੁੰ ਚੁੱਕ ਸਮਾਰੋਹ ਲਈ ਬਹੁਤ ਵਧਾਈਆਂ ਅਤੇ ਸ਼ੁੱਭਕਾਮਨਾਵਾਂ। ਆਸ ਹੈ ਕਿ ਉਨ੍ਹਾਂ ਦੀ ਕੁਸ਼ਲ ਅਗਵਾਈ ’ਚ ਪੰਜਾਬ ’ਚ ਤਰੱਕੀ, ਭਾਈਚਾਰੇ ਅਤੇ ਨਵੇਂ ਨਜ਼ਰੀਏ ਦੀ ਫ਼ਸਲ ਖੂਬ ਲਹਿਲਹਿਰਾਏਗੀ।’’

ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਰਚਿਆ ਜਾਵੇਗਾ ਇਤਿਹਾਸ, ਖਟਕੜ ਕਲਾਂ 'ਚ ਸਜੀ ਸਟੇਜ ਨੂੰ 'ਭਗਵੰਤ ਮਾਨ' ਦੀ ਉਡੀਕ (ਵੀਡੀਓ)

ਦੱਸ ਦੇਈਏ ਕਿ ਮਹਾਨ ਸੁਤੰਤਰਤਾ ਸੈਨਾਨੀ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ  ’ਚ ਭਗਵੰਤ ਮਾਨ ਦਾ ਸਹੁੰ ਚੁੱਕ ਸਮਾਰੋਹ ਹੋਵੇਗਾ। ਸਹੁੰ ਚੁੱਕ ਸਮਾਰੋਹ ’ਚ 3 ਲੱਖ ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਭਗਵੰਤ ਮਾਨ ਨੇ ਸਮਾਰੋਹ ’ਚ ਸ਼ਾਮਲ ਹੋਣ ਲਈ ਸਮੂਹ ਪੰਜਾਬੀਆਂ ਨੂੰ ਸੱਦਾ ਦਿੱਤਾ ਹੈ ਅਤੇ ਕਿਹਾ ਹੈ ਕਿ ਪੰਜਾਬ ਦੇ 3 ਕਰੋੜ ਲੋਕ ਵੀ ਉਨ੍ਹਾਂ ਨਾਲ ਸਹੁੰ ਚੁੱਕਣਗੇ। 

Tanu

This news is Content Editor Tanu