ਅਖਿਲੇਸ਼ ਨੇ ਸੀ.ਐਮ ਯੋਗੀ ''ਤੇ ਕੱਸਿਆ ਤੰਜ਼, ਬੋਲੇ-ਜ਼ਿੰਦਗੀ ਤੋਂ ਜ਼ਿਆਦਾ ਚੋਣ ਪ੍ਰਚਾਰ ਜ਼ਰੂਰੀ

05/06/2018 10:34:44 AM

ਉਤਰ ਪ੍ਰਦੇਸ਼— ਯੂ.ਪੀ 'ਚ ਹਨ੍ਹੇਰੀ ਤੂਫਾਨ ਤੋਂ ਪਰੇਸ਼ਾਨ ਲੋਕਾਂ ਦੀ ਮਦਦ ਨੂੰ ਲੈ ਕੇ ਸੀ.ਐਮ ਯੋਗੀ ਆਦਿਤਿਆਨਾਥ ਅਤੇ ਅਖਿਲੇਸ਼ ਯਾਦਵ ਵਿਚਕਾਰ ਬਿਆਨਬਾਜ਼ੀ ਦਾ ਦੌਰ ਜਾਰੀ ਹੈ। ਕਰਨਾਟਕ 'ਚ ਬੀ.ਜੇ.ਪੀ ਦਾ ਚੋਣ ਪ੍ਰਚਾਰ ਛੱਡ ਕੇ ਸੀ.ਐਮ ਯੋਗੀ ਨੇ ਆਗਰਾ ਅਤੇ ਕਾਨਪੁਰ ਦਾ ਦੌਰਾ ਕੀਤਾ। ਸਮਾਜਵਾਦੀ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਨੇ ਉਨ੍ਹਾਂ 'ਤੇ ਟਵੀਟ ਕਰਕੇ ਹਮਲਾ ਕੀਤਾ। ਅਖਿਲੇਸ਼ ਯਾਦਵ ਨੇ ਲਿਖਿਆ, ਜਿਨ੍ਹਾਂ ਦੇ ਲਈ ਚੋਣ ਪ੍ਰਚਾਰ ਲੋਕਾਂ ਦੀ ਜ਼ਿੰਦਗੀ ਤੋਂ ਜ਼ਿਆਦਾ ਜ਼ਰੂਰੀ ਹੈ। 


ਇਸ ਤੋਂ ਪਹਿਲੇ ਅਖਿਲੇਸ਼ ਯਾਦਵ ਦੇ ਜਵਾਬ 'ਤੇ ਪਲਟਵਾਰ ਕਰਦੇ ਹੋਏ ਸੀ.ਐਮ ਯੋਗੀ ਨੇ ਕਿਹਾ ਸੀ ਕਿ ਇਹ ਦੁੱਖ ਭਰੀ ਘਟਨਾ ਹੈ। ਇਸ ਮਾਮਲੇ 'ਤੇ ਰਾਜਨੀਤੀ ਹੋ ਰਹੀ ਹੈ, ਜੋ ਕਿ ਗਲਤ ਹੈ। ਸਮਾਜਵਾਦੀ ਪਾਰਟੀ ਨੂੰ ਕੁਝ ਸੰਵੇਦਨਸ਼ੀਲਤਾ ਦਿਖਾਉਣੀ ਚਾਹੀਦੀ ਹੈ ਅਤੇ ਪੀੜਤਾ ਦੇ ਜ਼ਖਮਾਂ 'ਤੇ ਮਰਹਮ ਲਗਾਉਣਾ ਚਾਹੀਦਾ ਹੈ। 
ਮੁੱਖਮੰਤਰੀ ਕਰਨਾਟਕ 'ਚ ਚੋਣ ਪ੍ਰਚਾਰ 'ਚ ਵਿਅਸਥ ਹਨ। ਅਖਿਲੇਸ਼ ਨੇ ਆਪਣੇ ਟਵੀਟ 'ਚ ਲਿਖਿਆ ਹੈ ਕਿ ਸੀ.ਐਮ ਨੂੰ ਕਰਨਾਟਕ ਦਾ ਚੋਣ ਪ੍ਰਚਾਰ ਛੱਡ ਕੇ ਤੁਰੰਤ ਯੂ.ਪੀ ਵਾਪਸ ਆਉਣਾ ਚਾਹੀਦਾ ਹੈ। ਜਨਤਾ ਨੇ ਉਨ੍ਹਾਂ ਨੂੰ ਆਪਣੇ ਪ੍ਰਦੇਸ਼ ਦੀਆਂ ਸਮੱਸਿਆਵਾਂ ਦੇ ਹੱਲ ਲਈ ਚੁਣਿਆ ਹੈ, ਨਾ ਕਿ ਕਰਨਾਟਕ ਦੀ ਰਾਜਨੀਤੀ ਲਈ। ਇਨ੍ਹਾਂ ਹਾਲਾਤਾਂ 'ਚ ਜੇਕਰ ਉਹ ਵਾਪਸ ਨਹੀਂ ਆਉਂਦੇ ਹਨ ਤਾਂ ਫਿਰ ਉਹ ਹਮੇਸ਼ਾ ਲਈ ਆਪਣਾ ਮੱਠ ਉਥੇ ਬਣਾ ਲੈਣ।