ਅਜਮੇਰ ਸ਼ਰੀਫ ''ਚ ਇਸ ਵਾਰ ਆ ਸਕਦਾ ਹੈ 500 ਪਾਕਿਸਤਾਨੀਆਂ ਦਾ ਜੱਥਾ

02/20/2017 9:34:25 PM

ਜੈਪੁਰ — ਰਾਜਸਥਾਨ ਦੇ ਅਜਮੇਰ ਸ਼ਰੀਫ ''ਚ ਸਥਿਤ ਖਵਾਜਾ ਮੋਇਨੂਦੀਨ ਚਿਸ਼ਤੀ ਦੇ ਅਪ੍ਰੈਲ ''ਚ ਹੋਣ ਵਾਲੇ 805ਵੇਂ ਉਰਸ ''ਚ ਇਸ ਵਾਰ 500 ਪਾਕਿਸਤਾਨੀ ਸ਼ਰਧਾਲੂਆਂ ਦਾ ਜੱਥਾ ਆ ਸਕਦਾ ਹੈ। ਪਾਕਿਸਤਾਨੀ ਜੱਥੇ ਦੇ ਅਜਮੇਰ ਉਰਸ ''ਚ ਸ਼ਾਮਲ ਹੋਣ ਦੇ ਸੰਕੇਤ ਮਿਲਣ ਦੇ ਨਾਲ ਹੀ ਖੁਫੀਆ ਏਜੰਸੀਆਂ ਸਾਵਧਾਨ ਹੋ ਗਈਆਂ ਹਨ।

ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ''ਚ ਆਈਆਂ ਦੂਰੀਆਂ ਦੇ ਚੱਲਦੇ ਪਿਛਲੇ ਸਾਲ ਅਕਤੂਬਰ ''ਚ ਅਜਮੇਰ ਦੇ ਮੇਓ ਕਾਲਜ ''ਚ ਹੋਣ ਵਾਲੇ ਪ੍ਰੋਗਰਾਮ ''ਚ ਪਾਕਿਸਤਾਨੀ ਵਫਦ ਨੂੰ ਆਉਣ ਤੋਂ ਰੋਕ ਦਿੱਤਾ ਗਿਆ ਸੀ। ਅਜਿਹੇ ''ਚ ਉਰਸ ਲਈ ਪਾਕਿਸਤਾਨੀ ਸ਼ਰਧਾਲੂਆਂ ਦੇ ਆਉਣ ਦੀ ਸੰਭਾਵਨਾ ਨੂੰ ਲੈ ਕੇ ਖੁਫੀਆ ਏਜੰਸੀਆਂ ਨੇ ਹੁਣ ਤੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। 

ਹਾਲਾਂਕਿ ਪਾਕਿਸਤਾਨੀ ਸ਼ਰਧਾਲੂ ਪਹਿਲੀ ਵਾਰ ਨਹੀਂ ਆ ਰਹੇ ਹਨ। ਉਰਸ ਦੇ ਦੌਰਾਨ ਜ਼ਿਆਰਤ ਲਈ ਹਰ ਸਾਲ ਪਾਕਿਸਤਾਨ ਤੋਂ ਆਏ ਸ਼ਰਧਾਲੂਆਂ ਦਾ ਵਿਸ਼ੇਸ਼ ਜੱਥਾ ਅਜਮੇਰ ਆਉਂਦਾ ਹੈ, ਪਰ ਉਨ੍ਹਾਂ ਦੀ ਯਾਤਰਾ ਇਥੇ ਸੁਰੱਖਿਆ ਅਤੇ ਖੁਫੀਆ ਏਜੰਸੀਆਂ ਲਈ ਕਾਫੀ ਪਰੇਸ਼ਾਨੀ ਖੜ੍ਹੀਆਂ ਕਰ ਦਿੰਦੀਆਂ ਹਨ। ਪਾਕਿਸਤਾਨੀ ਨਾਗਰਿਕਾਂ ਦਾ ਇਹ ਜੱਥਾ ਅਜਮੇਰ ''ਚ ਪੁਰਾਣੀ ਮੰਡੀ ਸਥਿਤ ਕੇਂਦਰੀ ਬਾਲਿਕਾ ਸਕੂਲ ''ਚ ਕਰੀਬ 6 ਦਿਨ ਰਹਿੰਦਾ ਹੈ। ਇਸ ਦੌਰਾਨ ਉਨ੍ਹਾਂ ਦੀ ਸੁਰੱਖਿਆ ਦੇ ਸਖਤ ਇੰਤਜ਼ਾਮ ਕਰਨੇ ਹੁੰਦੇ ਹਨ।