''ਡੋਭਾਲ ਦੀ ਕਸ਼ਮੀਰ ਯਾਤਾਰ ''ਤੇ ਦਿੱਤੇ ਬਿਆਨ ਲਈ ਆਜ਼ਾਦ ਮੰਗਣ ਮੁਆਫ਼ੀ''

08/08/2019 1:21:23 PM

ਨਵੀਂ ਦਿੱਲੀ (ਭਾਸ਼ਾ)— ਭਾਜਪਾ ਨੇ ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ ਵਲੋਂ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ. ਐੱਸ. ਏ.) ਅਜੀਤ ਡੋਭਾਲ ਦੀ ਕਸ਼ਮੀਰ ਯਾਤਰਾ ਦੌਰਾਨ ਤਸਵੀਰਾਂ ਨੂੰ ਲੈ ਕੇ ਕੀਤੀ ਟਿੱਪਣੀ 'ਤੇ ਮੁਆਫ਼ੀ ਦੀ ਮੰਗ ਕੀਤੀ। ਦਰਅਸਲ ਆਜ਼ਾਦ ਨੇ ਸ਼ੋਪੀਆਂ 'ਚ ਅਜੀਤ ਡੋਭਾਲ ਦੀਆਂ ਤਸਵੀਰਾਂ ਸਾਹਮਣੇ ਆਉਣ 'ਤੇ ਕਿਹਾ ਸੀ ਕਿ ਉਹ ਪੈਸ ਦੇ ਕੇ ਕਿਸੇ ਨੂੰ ਵੀ ਆਪਣੇ ਨਾਲ ਰਲਾ ਸਕਦੇ ਹਨ। ਓਧਰ ਭਾਜਪਾ ਨੇ ਕਿਹਾ ਕਿ ਕਾਂਗਰਸ ਨੇਤਾ ਦੇ ਇਸ ਬਿਆਨ ਦਾ ਇਸਤੇਮਾਲ ਪਾਕਿਸਤਾਨ ਕੌਮਾਂਤਰੀ ਮੰਚਾਂ 'ਤੇ ਕਰ ਸਕਦਾ ਹੈ। ਦੱਸਣਯੋਗ ਹੈ ਕਿ ਸੰਵਿਧਾਨ ਦੀ ਧਾਰਾ-370 ਤਹਿਤ ਜੰਮੂ-ਕਸ਼ਮੀਰ ਨੂੰ ਮਿਲੇ ਵਿਸ਼ੇਸ਼ ਦਰਜੇ ਨੂੰ ਕੇਂਦਰ ਵਲੋਂ ਖਤਮ ਕੀਤੇ ਜਾਣ ਦੇ ਤੁਰੰਤ ਬਾਅਦ ਡੋਭਾਲ ਨੇ ਅੱਤਵਾਦ ਪ੍ਰਭਾਵਿਤ ਦੱਖਣੀ ਕਸ਼ਮੀਰ ਦਾ ਦੌਰਾ ਕੀਤਾ। ਉਹ ਬੁੱਧਵਾਰ ਨੂੰ ਸੜਕ 'ਤੇ ਸਥਾਨਕ ਲੋਕਾਂ ਨਾਲ ਖਾਣਾ ਖਾਂਦੇ ਹੋਏ ਨਜ਼ਰ ਆਏ, ਜਿਸ ਦੀ ਤਸਵੀਰ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। 

Image result for ajit doval

ਓਧਰ ਭਾਜਪਾ ਦੇ ਰਾਸ਼ਟਰੀ ਬੁਲਾਰੇ ਸ਼ਾਹਨਵਾਜ਼ ਹੁਸੈਨ ਨੇ ਕਿਹਾ ਕਿ ਇਸ ਤਰ੍ਹਾਂ ਦੇ ਬਿਆਨ ਦੀ ਉਮੀਦ ਪਾਕਿਸਤਾਨੀਆਂ ਤੋਂ ਕੀਤੀ ਜਾਂਦੀ ਹੈ, ਨਾ ਕਿ ਦੇਸ਼ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਤੋਂ। ਹੁਸੈਨ ਨੇ ਇਸ ਦੇ ਨਾਲ ਹੀ ਕਿਹਾ ਕਿ ਗੁਲਾਮ ਨਬੀ ਆਜ਼ਾਦ ਦੀ ਟਿੱਪਣੀ ਬਦਕਿਸਮਤੀ ਭਰੀ ਹੈ। ਮੈਂ ਇਸ ਦੀ ਨਿੰਦਾ ਕਰਦਾ ਹਾਂ। ਜਦੋਂ ਅਜੀਤ ਡੋਭਾਲ ਸੂਬੇ ਦਾ ਦੌਰਾ ਕਰਦੇ ਹਨ, ਇਲਾਕੇ ਦੇ ਲੋਕਾਂ ਨੂੰ ਮਿਲਦੇ ਹਨ ਅਤੇ ਨਾਲ ਖਾਣਾ ਖਾਂਦੇ ਹਨ ਤਾਂ ਕਾਂਗਰਸ ਕਹਿੰਦੀ ਹੈ ਕਿ ਅਸੀਂ ਉਨ੍ਹਾਂ ਨੂੰ ਪੈਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦ ਨੂੰ ਤੁਰੰਤ ਇਸ ਬਿਆਨ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।


Tanu

Content Editor

Related News