ਮਾਕਨ ਨੇ ਕਿਹਾ, ''ਬਾਂਦਰ'' ਵਾਂਗ ਕੰਮ ਕਰਦੇ ਹਨ ਕੇਜਰੀਵਾਲ

08/02/2015 4:27:53 PM


ਨਵੀਂ ਦਿੱਲੀ- ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੇ ਮਾਕਨ ਨੇ ਦਾਅਵਾ ਕੀਤਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਸਰਕਾਰ 5 ਸਾਲ ਦਾ ਕਾਰਜਕਾਲ ਪੂਰਾ ਨਹੀਂ ਕਰ ਸਕੇਗੀ ਅਤੇ ਇਕ ਵਾਰ ਫਿਰ ਵਿਚਾਲੇ ਹੀ ਸੱਤਾ ਛੱਡ ਕੇ ਦੌੜ ਜਾਵੇਗੀ। ਮਾਕਨ ਨੇ ਪ੍ਰਦੇਸ਼ ਕਾਂਗਰਸ ਵਲੋਂ ''ਲੋਕਪਾਲ ਲਿਆਓ ਭ੍ਰਿਸ਼ਟਾਚਾਰ ਮਿਟਾਓ'' ਅਧੀਨ ਕਾਂਗਰਸ ਦੇ 14 ਜ਼ਿਲਿਆਂ ਵਿਚ ਆਯੋਜਿਤ ਧਰਨਾ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਆਖੀ। 
ਉਨ੍ਹਾਂ ਨੇ ਆਪਣੇ ਇਸ ਦਾਅਵੇ ਨੂੰ ਇਕ ਕਹਾਵਤ ਦੇ ਜ਼ਰੀਏ ਸਮਝਾਉਂਦੇ ਹੋਏ ਕਿਹਾ ਕਿ ਕੇਜਰੀਵਾਲ ਉਸ ਬਾਂਦਰ ਵਾਂਗ ਕੰਮ ਕਰਦੇ ਹਨ, ਜਿਸ ਦੇ ਹੱਥ ਉਸਤਰਾ ਲੱਗ ਗਿਆ ਤਾਂ ਉਸ ਨੇ ਆਪਣੇ ਨੱਕ-ਕੰਨ ਕੱਟੇ ਅਤੇ ਬਾਅਦ ਵਿਚ ਉਸ ਨੂੰ ਆਪਣੀ ਹੀ ਗਰਦਨ ''ਤੇ ਚਲਾ ਲਿਆ। ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਕੇਜਰੀਵਾਲ ਵੀ ਠੀਕ ਉਸੇ ਰਾਹ ''ਤੇ ਚਲ ਰਹੇ ਹਨ। 
ਪਹਿਲਾਂ ਉਨ੍ਹਾਂ ਨੇ ਆਪਣੇ ਨੇੜਲੇ ਸਹਿਯੋਗੀਆਂ ਯੋਗੇਂਦਰ ਯਾਦਵ, ਪ੍ਰਸ਼ਾਂਤ ਭੂਸ਼ਣ, ਆਨੰਦ ਕੁਮਾਰ ਅਤੇ ਅਜੀਤ ਝਾਅ ਨੂੰ ਪਾਰਟੀ ਤੋਂ ਕੱਢਿਆ ਅਤੇ ਹੁਣ ਜਨਤਾ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦੀ ਬਜਾਏ ਕਦੇ ਕੇਂਦਰ, ਕਦੇ ਐਮ. ਸੀ. ਡੀ., ਐਲ. ਜੀ. ਅਤੇ ਕਦੇ ਦਿੱਲੀ ਪੁਲਸ ਨਾਲ ਟਕਰਾਅ ਕਰ ਰਹੇ ਹਨ। 
ਪ੍ਰਦੇਸ਼ ਪ੍ਰਧਾਨ ਨੇ ਕਿਹਾ ਹੈ ਕਿ ਪਿਛਲੀ ਵਾਰ ਸਰਕਾਰ ਬਣਾਉਣ ਤੋਂ ਬਾਅਦ ਕੇਜਰੀਵਾਲ ਨੇ 49 ਦਿਨਾ ਬਾਅਦ ਇਹ ਕਹਿ ਕੇ ਸੱਤਾ ਛੱਡ ਦਿੱਤੀ ਸੀ ਕਿ ਉਨ੍ਹਾਂ ਨੇ ਭ੍ਰਿਸ਼ਟਾਚਾਰ ਮਿਟਾਉਣ ਲਈ ਲੋਕਪਾਲ ਬਣਾਉਣ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ  ਲੋਕਪਾਲ ਬਣਾਉਣ ਦੇ ਮੁੱਦੇ ''ਤੇ ਅੰਨਾ ਹਜ਼ਾਰੇ ਨਾਲ ਅੰਦੋਲਨ ਤੋਂ ਬਾਅਦ ਸੱਤਾ ''ਚ ਆਈ ਕੇਜਰੀਵਾਲ ਸਰਕਾਰ ਹੁਣ ਖੁਦ ਲੋਕਪਾਲ ਦਾ ਗਠਨ ਕਰਨ ਤੋਂ ਡਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਲੋਕਾਯੁਕਤ ਦੀ ਨਿਯੁਕਤੀ ਇਸ ਡਰ ਤੋਂ ਨਹੀਂ ਕਰ ਰਹੇ ਹਨ ਕਿ ਉਸ ਦਾ ਗਠਨ ਹੋ ਗਿਆ ਤਾਂ ਆਮ ਆਦਮੀ ਪਾਰਟੀ ਦੇ 29 ਵਿਧਾਇਕਾਂ ਦੀ ਮੈਂਬਰਤਾਂ ''ਤੇ ਤਲਵਾਰ ਲਟਕ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਲੋਕਾਯੁਕਤ ਦਫਤਰ ਵਿਚ ''ਆਪ'' ਦੇ ਜਿਨਾਂ 29 ਵਿਧਾਇਕਾਂ ਵਿਰੁੱਧ ਸ਼ਿਕਾਇਤ ਕੀਤੀ ਗਈ ਹੈ, ਉਸ ਵਿਚ ਕੇਜਰੀਵਾਲ ਦਾ ਨਾਂ ਵੀ ਸ਼ਾਮਲ ਹੈ। ਉਨ੍ਹਾਂ ਨੇ ਇਸ ਦੇ ਨਾਲ ਹੀ ਕਿਹਾ ਕਿ ਕੇਜਰੀਵਾਲ ਸਰਕਾਰ ਕੋਲ ਦਿੱਲੀ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਤਨਖਾਹ, ਬਜ਼ੁਰਗਾਂ ਨੂੰ ਪੈਨਸ਼ਨ, ਦਿੱਲੀ ਦੇ ਵਿਕਾਸ ਕੰਮਾਂ ਅਤੇ ਛੋਟੇ-ਛੋਟੇ ਮੁਰੰਮਤ ਦੇ ਕੰਮ ਕਰਾਉਣ ਲਈ ਪੈਸੇ ਨਹੀਂ ਹਨ ਪਰ ਆਪਣੇ ਅਕਸ ਨੂੰ ਚਮਕਾਉਣ ਲਈ 526 ਕਰੋੜ ਰੁਪਏ ਦਾ ਇਸ਼ਤਿਹਾਰ ਬਜਟ ਹੈ।

Tanu

This news is News Editor Tanu