ਅਜਬ ਪ੍ਰੇਮ ਦੀ ਗਜਬ ਕਹਾਣੀ-ਪਿਆਰ ਲਈ ਅਮਰੀਕਾ ਛੱਡ ਪਹੁੰਚੀ ਭਾਰਤ, ਮੰਦਰ ''ਚ ਰਚਾਇਆ ਵਿਆਹ (ਦੇਖੋ ਤਸਵੀਰਾਂ)

02/18/2017 9:37:31 AM

ਭੋਪਾਲ— ਅਮਰੀਕਾ ''ਚ ਰਹਿਣ ਵਾਲੀ ਲੜਕੀ ਨੂੰ ਭਾਰਤੀ ਸੱਭਿਆਚਾਰ ਅਤੇ ਵਿਆਹ ਦੇ ਰੀਤੀ ਰਿਵਾਜ ਇੰਨੇ ਪਸੰਦ ਆਏ ਕਿ, ਉਸ ਨੇ ਸ਼ੁੱਕਰਵਾਰ ਨੂੰ ਦਮੋਹ ਦੇ ਪ੍ਰਸਿੱਧ ਮੰਦਰ ''ਚ ਆ ਕੇ ਪ੍ਰੇਮੀ ਨਾਲ ਵਿਆਹ ਕਰਵਾ ਲਿਆ। ਮਿਲਿੰਡਾ ਅਤੇ ਪ੍ਰਤੀਕ ਦੋਵੇਂ ਲੇਖਕ ਹਨ। ਉਹ ਇਕ ਵੈੱਬਸਾਈਟ ਨਾਲ ਜੁੜ੍ਹੇ ਹੋਏ ਹਨ, ਜਿਸ ''ਤੇ ਨਾਵਲ ਅਤੇ ਕਵਿਤਾ ਪੋਸਟ ਕੀਤੀ ਜਾਂਦੀ ਹੈ। 
ਪ੍ਰਤੀਕ ਮੁਤਾਬਕ ਵੈੱਬਸਾਈਟ ''ਤੇ ਲਿਖਦੇ-ਲਿਖਦੇ ਦੋਹਾਂ ਵਿਚਾਲੇ ਗੱਲਬਾਤ ਹੋਣ ਲੱਗੀ ਸੀ। ਇਸ ਤੋਂ ਬਾਅਦ ਉਹ ਵੀਡੀਓ ਕਾਲਿੰਗ ਜ਼ਰੀਏ ਇਕ-ਦੂਜੇ ਨਾਲ ਗੱਲਬਾਤ ਕਰਨ ਲੱਗੇ। ਲਗਭਗ ਡੇਢ ਸਾਲ ਤੱਕ ਇਹ ਸਿਲਸਿਲਾ ਚੱਲਿਆ। ਜਦੋਂ ਉਨ੍ਹਾਂ ਨੂੰ ਲੱਗਿਆ ਕਿ ਉਹ ਇਕ-ਦੂਜੇ ਲਈ ਪੂਰਕ ਹਨ, ਤਾਂ ਫਿਰ ਵਿਆਹ ਕਰਨ ਦਾ ਫੈਸਲਾ ਕੀਤਾ। 
5 ਨਾਵਲ ਲਿੱਖ ਚੁੱੱਕੀ ਹੈ ਮਿਲਿੰਡਾ
ਪ੍ਰਤੀਕ ਨੇ ਦੱਸਿਆ ਕਿ ਮਿਲਿੰਡਾ ਹੁਣ ਤੱਕ 5 ਨਾਵਲ ਲਿੱਖ ਚੁੱਕੀ ਹੈ। ਉਨ੍ਹਾਂ ਦੀ ਵਿਕਰੀ ਭਾਰਤ ''ਚ ਵੀ ਹੋ ਰਹੀ ਹੈ। ਹੁਣ ਦੋਵੇਂ ਮਿਲ ਕੇ ਇਕ ਸੰਯੁਕਤ (ਜੁਆਇੰਟ) ਨਾਵਲ ਵੀ ਲਿੱਖ ਰਹੇ ਹਨ, ਜੋ ਭਾਰਤੀ ਸੱਭਿਆਚਾਰ ''ਤੇ ਆਧਾਰਿਤ ਹੈ। ਵਿਆਹ ਤੋਂ ਬਾਅਦ ਮਿਲਿੰਡਾ ਨੇ ਭਾਰਤ ''ਚ ਹੀ ਵੱਸਣ ਦਾ ਮਨ ਬਣਾ ਲਿਆ ਹੈ।