ਫਿਰ ਖਰਾਬ ਹੋਈ ਦਿੱਲੀ ਦੀ ਹਵਾ ਗੁਣਵੱਤਾ, ਅਗਲੇ 48 ਘੰਟਿਆਂ ' ਤੱਕ ਗੰਭੀਰ' ਹੋਣਗੇ ਹਾਲਾਤ

11/20/2019 10:10:09 AM

ਨਵੀਂ ਦਿੱਲੀ—ਕੁਝ ਦਿਨਾਂ ਦੀ ਰਾਹਤ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਦਿੱਲੀ ਦੀ ਹਵਾ ਅੱਜ ਭਾਵ ਬੁੱਧਵਾਰ ਨੂੰ ਫਿਰ ਖਰਾਬ ਹੋ ਗਈ ਹੈ। ਅੱਜ ਦਿੱਲੀ 'ਚ ਹਵਾ ਦੀ ਗੁਣਵੱਤਾ ਦਾ ਪੱਧਰ 269 'ਤੇ ਪਹੁੰਚ ਗਿਆ ਹੈ ਜੋ ਕਿ 'ਬਹੁਤ ਖਰਾਬ ਸ਼੍ਰੇਣੀ' 'ਚ ਆਉਂਦਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 48 ਘੰਟਿਆਂ 'ਚ ਰਾਜਧਾਨੀ ਦੀ ਹਵਾ ਇੱਕ ਫਿਰ ਤੋਂ 'ਗੰਭੀਰ ਸ਼੍ਰੇਣੀ' 'ਚ ਪਹੁੰਚ ਸਕਦੀ ਹੈ।

ਦੱਸ ਦੇਈਏ ਕਿ ਦਿੱਲੀ 'ਚ ਪੀ.ਐੱਮ. 2.5 ਅਤੇ ਪੀ.ਐੱਮ.10 ਦੇ ਪੱਧਰ 'ਚ ਕੋਈ ਵੀ ਸੁਧਾਰ ਨਹੀਂ ਹੋਇਆ। ਲੋਧੀ ਰੋਡ 'ਚ ਪੀ.ਐੱਮ 2.5 ਦਾ ਪੱਧਰ 210 ਰਿਹਾ ਹੈ ਅਤੇ ਪੀ. ਐੱਮ.10 ਦਾ ਪੱਧਰ 204 ਰਿਹਾ ਹੈ। ਦਿੱਲੀ ਦੇ ਨਾਲ ਲੱਗਦੇ ਇਲਾਕੇ ਨੋਇਡਾ 'ਚ ਹਵਾ ਗੁਣਵੱਤਾ ਦਾ ਪੱਧਰ 333 ਦਰਜ ਕੀਤਾ ਗਿਆ, ਜੋ ਕਿ ਬਹੁਤ ਹੀ ਖਰਾਬ ਸ਼੍ਰੇਣੀ 'ਚ ਆਉਂਦਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਦਿੱਲੀ 'ਚ ਹਵਾ ਪ੍ਰਦੂਸ਼ਣ ਦਾ ਪੱਧਰ 1,000 ਤੋਂ ਉੱਪਰ ਪਹੁੰਚ ਗਿਆ ਸੀ, ਜੋ ਹੁਣ ਤੱਕ ਹੌਲੀ-ਹੌਲੀ ਘੱਟ ਹੋ ਗਿਆ ਸੀ।

ਦੱਸਣਯੋਗ ਹੈ ਕਿ ਦਿੱਲੀ ਦੇ ਪ੍ਰਦੂਸ਼ਣ 'ਤੇ ਮੰਗਲਵਾਰ ਨੂੰ ਸੰਸਦ 'ਚ ਵੀ ਚਰਚਾ ਸ਼ੁਰੂ ਹੋਈ। ਇਸ ਮੁੱਦੇ 'ਤੇ ਸੰਸਦ ਦੇ ਅੰਦਰ ਅਤੇ ਬਾਹਰ ਕਾਫੀ ਹੰਗਾਮਾ ਵੀ ਹੋਇਆ। ਚਰਚਾ 'ਚ ਭਾਜਪਾ ਸੰਸਦ ਮੈਂਬਰ ਪ੍ਰਵੇਸ਼ ਵਰਮਾ ਦੀ ਪ੍ਰਦੂਸ਼ਣ 'ਤੇ ਉਨ੍ਹਾਂ ਟਿੱਪਣੀਆਂ ਨੂੰ 'ਬੇਹੱਦ ਖਰਾਬ' ਦੱਸਿਆ ਗਿਆ ਜਿਸ 'ਚ ਉਨ੍ਹਾਂ ਨੇ ਪਹਿਲਾਂ ਸਿਰਫ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖੰਗ ਰਹੇ ਸੀ ਪਰ ਹੁਣ ਪੂਰਾ ਸ਼ਹਿਰ ਅਤੇ ਸਦਨ ਦੇ ਮੈਂਬਰ ਖੰਘ ਰਹੇ ਹਨ। ਚਰਚਾ ਦੌਰਾਨ ਵਰਮਾ ਨੇ ਕੇਜਰੀਵਾਲ 'ਤੇ ਸ਼ਹਿਰ 'ਚ ਹਵਾ ਪ੍ਰਦੂਸ਼ਣ 'ਤੇ ਲਗਾਮ ਲਗਾਉਣ ਲਈ ਕੁਝ ਨਾ ਕਰਨ ਦਾ ਵੀ ਦੋਸ਼ ਲਗਾਇਆ ਅਤੇ ਇਸ ਸਮੱਸਿਆ ਲਈ ਗੁਆਂਢੀ ਸੂਬਿਆਂ ਦੇ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਉਨ੍ਹਾਂ ਦੀ ਆਲੋਚਨਾ ਕੀਤੀ।

Iqbalkaur

This news is Content Editor Iqbalkaur