ਜ਼ਹਿਰੀਲੀ ਹੋਣ ਲੱਗੀ ਦਿੱਲੀ ਦੀ ਹਵਾ, ਸਰਕਾਰ ਨੇ ਚੁੱਕੇ ਇਹ ਕਦਮ

10/16/2018 10:42:28 AM

ਨਵੀਂ ਦਿੱਲੀ-ਮੌਸਮ ਦੇ ਬਦਲਣ ਨਾਲ ਹੀ ਦਿੱਲੀ ਅਤੇ ਐੱਨ. ਸੀ. ਆਰ. ਦੀ ਹਵਾ ਜ਼ਹਿਰੀਲੀ ਹੋਣ ਲੱਗੀ ਹੈ। ਨਾਸਾ ਤੋਂ ਮਿਲੀਆਂ ਉਪਗ੍ਰਹਿ ਤਸਵੀਰਾਂ 'ਚ ਪੰਜਾਬ ਅਤੇ ਹਰਿਆਣਾ 'ਚ ਵੱਡੇ ਪੱਧਰ 'ਤੇ ਪਰਾਲੀ ਸਾੜਨ ਦੀਆਂ ਗਤੀਵਿਧੀਆ ਦਿਖਾਈਆਂ ਗਈਆਂ ਹਨ। ਇਸ ਨਾਲ ਅਕਤੂਬਰ 'ਚ ਹੀ ਹਵਾ ਖਰਾਬ ਹੋਣ ਨਾਲ ਜਿੱਥੇ ਦਿੱਲੀ ਵਾਸੀਆਂ ਦੀਆਂ ਸਮੱਸਿਆਵਾਂ ਵੱਧਣ ਲੱਗੀਆਂ ਹਨ, ਦੂਜੇ ਪਾਸੇ ਸਰਕਾਰ ਜਲਦ ਹੀ ਨਿਪਟਾਉਣਾ ਚਾਹੁੰਦੀ ਹੈ। ਇਸ ਖਤਰੇ ਨੂੰ ਦੇਖਦੇ ਹੋਏ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦਿੱਲੀ 'ਚ ਐਮਰਜੈਂਸੀ ਕੰਮ ਯੋਜਨਾ ਲਾਗੂ ਕਰ ਦਿੱਤੀ ਹੈ, ਜਿਸ 'ਚ ਮਸ਼ੀਨਾਂ ਤੋਂ ਸੜਕਾਂ ਦੀ ਸਫਾਈ ਅਤੇ ਇਸ ਖੇਤਰ ਦੇ ਭੀੜ-ਭਾੜ ਵਾਲੇ ਇਲਾਕਿਆਂ 'ਚ ਵਾਹਨਾਂ ਦੇ ਸੁਚਾਰੂ ਟ੍ਰੈਫਿਕ ਦੇ ਲਈ ਟ੍ਰੈਫਿਕ ਪੁਲਸ ਤੈਨਾਤ ਕਰਨ ਵਰਗੇ ਉਪਾਅ ਸ਼ਾਮਿਲ ਹੋਣਗੇ। ਦੂਜੇ ਪਾਸੇ ਦਿੱਲੀ ਸਰਕਾਰ ਨੇ ਹਰਿਆਣਾ ਅਤੇ ਪੰਜਾਬ ਤੋਂ ਮੰਗ ਕੀਤੀ ਹੈ ਕਿ ਪਰਾਲੀ ਸਾੜਨ ਤੋਂ ਰੋਕਣ ਦੇ ਲਈ ਕਦਮ ਚੁੱਕੇ ਜਾਣ।

ਸਰਕਾਰ ਨੇ ਚੁੱਕੇ ਇਹ ਕਦਮ-
ਰਾਜਪਾਲ ਅਨਿਲ ਬੈਜਲ ਦੁਆਰਾ ਜਾਰੀ ਐਡਵਾਇਜ਼ਰੀ ਤੋਂ ਬਾਅਦ ਜਾਣਕਾਰੀ ਦਿੱਤੀ ਗਈ ਹੈ ਕਿ ਪ੍ਰਦੂਸ਼ਣ ਦੇ ਮਾਮਲੇ 'ਚ ਨਗਰ ਨਿਗਮ ਨੇ 1 ਜਨਵਰੀ 2018 ਤੋਂ ਲੈ ਕੇ ਹੁਣ ਤੱਕ ਗੈਰ-ਅਨੁਕੂਲ ਖੇਤਰਾਂ 'ਚ 10,196 ਉਦਯੋਗਾਂ 'ਤੇ ਕਾਰਵਾਈ ਕੀਤੀ ਹੈ ਪਰ ਡੀ. ਪੀ. ਸੀ. ਸੀ. ਨੇ 1,368 ਉਦਯੋਗਾਂ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਹੈ ਅਤੇ 417 ਉਦਯੋਗਿਕ ਯੂਨਿਟਾਂ ਨੂੰ ਬੰਦ ਕਰਨ ਦੇ ਲਈ ਨਿਰਦੇਸ਼ ਦਿੱਤੇ ਹਨ।

ਇਸ ਉਮਰ ਦੇ ਲੋਕ ਬਚਣ ਜ਼ਹਿਰੀਲੀ ਹਵਾ ਤੋ-
ਪ੍ਰਦੂਸ਼ਣ ਸਭ ਤੋਂ ਪਹਿਲਾਂ ਬੱਚਿਆਂ ਅਤੇ ਬਜ਼ੁਰਗਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ। ਅਜਿਹੇ 'ਚ ਹਰ ਮੌਸਮ 'ਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆ ਅਤੇ 65 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਬੱਚਿਆਂ ਨੂੰ ਇਸ ਤਰ੍ਹਾਂ ਦੀ ਪ੍ਰਦੂਸ਼ਿਤ ਹਵਾ 'ਚ ਘੱਟ ਤੋਂ ਘੱਟ ਬਾਹਰ ਨਿਕਲਣਾ ਚਾਹੀਦਾ ਹੈ।