ਦਿੱਲੀ ਦੀ ਹਵਾ ਜ਼ਹਿਰੀਲੀ

07/23/2017 11:44:08 PM

ਨਵੀਂ ਦਿੱਲੀ- ਇਹ ਗੱਲ ਤੈਅ ਹੈ ਕਿ ਦਿੱਲੀ ਦੀ ਹਵਾ ਬੇਹੱਦ ਸੂਖਮ ਕਣਾਂ ਨਾਲ ਭਰੀ ਪਈ ਹੈ ਪਰ ਕੀ ਇਸ ਕਾਰਨ ਇਹ ਆਪਣੇ ਆਪ 'ਜ਼ਹਿਰੀਲੀ' ਹੋ ਜਾਂਦੀ ਹੈ? ਇਕ ਅਧਿਐਨ ਵਿਚ ਦੇਖਿਆ ਗਿਆ ਹੈ ਕਿ ਦਿੱਲੀ ਦੀ ਹਵਾ ਵਿਚ ਪਾਏ ਜਾਣ ਵਾਲੇ ਜ਼ਿਆਦਾਤਰ ਸੂਖਮ ਕਣ, ਖਾਸ ਤੌਰ 'ਤੇ ਪੀ. ਐੱਮ. 2.5 ਅਤੇ ਪੀ. ਐੈੱਮ. 10 ਦੇ ਮੁਕਾਬਲੇ ਘੱਟ ਨੁਕਸਾਨਦਾਇਕ ਰਸਾਇਣਿਕ ਫੈਕਟਰਾਂ ਤੋਂ ਬਣੇ ਹਨ। ਪਿਛਲੇ ਦਸੰਬਰ ਵਿਚ ਇਹ ਅਧਿਐਨ ਕਰਨ ਵਾਲੇ ਸਿਸਟਮ ਆਫ ਏਅਰ ਕੁਆਲਿਟੀ ਐਂਡ ਵੈਦਰ ਫੋਰਕਾਸਟਿੰਗ ਐਂਡ ਰਿਸਰਚ (ਐੱਸ. ਏ. ਐੱਫ. ਏ. ਆਰ.) ਦੇ ਪ੍ਰਾਜੈਕਟ ਨਿਰਦੇਸ਼ਕ ਵਿਗਿਆਨੀ ਗੁਫਰਾਨ ਬੇਗ ਨੇ ਦੱਸਿਆ ਕਿ ਹਵਾ ਦਾ ਜ਼ਹਿਰੀਲਾਪਣ ਇਸ ਗੱਲ ਨੂੰ ਆਧਾਰ ਬਣਾ ਕੇ ਤੈਅ ਹੁੰਦਾ ਹੈ ਕਿ ਉਹ ਕਣ ਰਸਾਇਣਿਕ ਤੌਰ 'ਤੇ ਕਿਸ ਚੀਜ਼ ਨਾਲ ਬਣੇ ਹਨ। ਵਿਸ਼ਲੇਸ਼ਕਾਂ ਮੁਤਾਬਿਕ ਹਵਾ ਵਿਚ ਮੌਜੂਦ ਕਣਾਂ ਦਾ 7.6 ਫੀਸਦੀ ਹਿੱਸਾ ਕਾਲੇ ਕਾਰਬਨ ਨਾਲ ਬਣਿਆ ਹੈ। ਇਸ ਤੋਂ ਇਲਾਵਾ ਸਲਫੇਟ ਕਣ 7 ਫੀਸਦੀ ਹਨ। ਇਨ੍ਹਾਂ ਦੀ ਜ਼ਿਆਦਾ ਮਾਤਰਾ ਕਾਰਨ ਹੀ ਦਿੱਲੀ ਦੀ ਹਵਾ ਜ਼ਹਿਰੀਲੀ ਹੋਈ ਹੈ।