ਭਾਰਤੀ ਹਵਾਈ ਫੌਜ ਦੀ ਟ੍ਰੇਨਿੰਗ ਕਮਾਂਡ ਦੇ ਮੁਖੀ ਬਣੇ ਐੱਸ. ਕੇ. ਘੋਟੀਆ

05/02/2019 1:14:37 PM

ਨਵੀਂ ਦਿੱਲੀ/ਹਿਸਾਰ—ਏਅਰ ਮਾਰਸ਼ਲ ਐੱਸ. ਕੇ. ਘੋਟੀਆ (ਵੀ. ਐੱਸ. ਐੱਮ) ਹੁਣ ਭਾਰਤੀ ਹਵਾਈ ਫੌਜ ਦੀ ਟ੍ਰੇਨਿੰਗ ਕਮਾਂਡ ਦੀ ਕਮਾਨ ਸੰਭਾਲ ਰਹੇ ਹਨ। ਬੁੱਧਵਾਰ ਨੂੰ ਉਨ੍ਹਾਂ ਨੇ ਅਹੁਦੇ ਦਾ ਕੰਮ ਸੰਭਾਲਿਆ। ਦੱਸ ਦੇਈਏ ਕਿ ਘੋਟੀਆ ਹਰਿਆਣਾ ਦੇ ਹਿਸਾਰ ਜ਼ਿਲੇ ਦਾ ਰਹਿਣ ਵਾਲਾ ਹੈ। ਏਅਰ ਮਾਰਸ਼ਲ ਘੋਟੀਆ ਨੂੰ ਟ੍ਰੇਨਿੰਗ ਕਮਾਂਡ ਦਾ ਏਅਰ ਅਫਸਰ ਨਿਯੁਕਤ ਹੋਣਾ ਹਰਿਆਣਾ ਲਈ ਮਾਣ ਵਾਲੀ ਗੱਲ ਹੈ। ਜ਼ਿਕਰਯੋਗ ਹੈ ਕਿ ਏਅਰ ਮਾਰਸ਼ਲ ਘੋਟੀਆ ਰਾਸ਼ਟਰੀ ਰੱਖਿਆ ਅਕਾਦਮੀ ਦੇ ਸਾਬਕਾ ਵਿਦਿਆਰਥੀ ਰਹੇ ਹਨ। ਉਹ ਇੱਕ ਯੋਗ ਅਤੇ ਕਾਬਲ ਫਲਾਇੰਗ ਇੰਸਟ੍ਰਕਟਰ ਹੋਣ ਕਰਕੇ 1000 ਘੰਟੇ ਤੱਕ ਫਲਾਇੰਗ ਦਾ ਅਨੁਭਵ ਰੱਖਦੇ ਹਨ।

ਕਈ ਅਹਿਮ ਅਹੁਦਿਆਂ 'ਤੇ ਰਹਿ ਚੁੱਕੇ ਹਨ ਘੋਟੀਆ-
ਘੋਟੀਆ ਨੇ ਏਅਰ ਸਟਾਫ ਕੋਰਸ ਅਤੇ ਹਾਇਰ ਏਅਰ ਕਮਾਂਡ ਕੋਰਸ ਚ ਵੀ ਨਿਪੁੰਨਤਾ ਹਾਸਲ ਕੀਤੀ ਹੈ। ਉਹ ਰੱਖਿਆ ਸੇਵਾ ਸਟਾਫ ਕਾਲਜ ਵੈਲਿੰਗਟਨ 'ਚ ਇੱਕ ਨਿਰਦੇਸ਼ਕ ਕਰਮਚਾਰੀ ਦੇ ਰੂਪ 'ਚ ਕੰਮ ਕਰ ਚੁੱਕੇ ਹਨ। ਉਹ ਲੜਾਕੂ ਸਕੂਵਾਡ੍ਰਨ ਦੇ ਕਮਾਂਡਿੰਗ ਅਫਸਰ, ਮੁੱਖ ਆਵਾਜਾਈ ਅਧਿਕਾਰੀ ਅਤੇ ਦੱਖਣੀ ਪੱਛਮੀ ਹਵਾਈ ਕਮਾਨ 'ਚ ਇੱਕ ਫਾਰਵਰਡ ਏਅਰ ਬੇਸ ਦੇ ਸਟੇਸ਼ਨ ਕਮਾਂਡਰ ਵੀ ਰਹਿ ਚੁੱਕੇ ਹਨ।

ਇਸ ਤੋਂ ਇਲਾਵਾ ਉਹ ਏਅਰ ਦਫਤਰ ਦੇ ਡਾਇਰੈਕਟਰ ਇੰਟੈਲੀਜੈਂਸ, ਪੱਛਮੀ ਹਵਾਈ ਕਮਾਨ ਦੇ ਓਪਸ 1 ਏ, ਹਵਾਈ ਦਫਤਰ 'ਚ ਮੁੱਖ ਡਾਇਰੈਕਟਰ ਟ੍ਰੇਨਿੰਗ, ਭਾਰਤ ਦੇ ਪੈਰਿਸ ਦੂਤਾਵਾਸ 'ਚ ਏਅਰ ਅਟੈਚ ਅਫਸਰ, ਵਿਸ਼ੇਸ਼ ਸਰਵਿਸ ਮੈਡਲ ਏਅਰ ਆਫਸਰਿੰਗ ਕੋਬਰਾ ਦੇ ਅਹੁਦਿਆਂ 'ਤੇ ਵੀ ਰਹੇ ਹਨ। ਆਪਣੇ ਸ਼ਾਨਦਾਰ ਕੈਰੀਅਰ ਦੌਰਾਨ ਉਨ੍ਹਾਂ ਨੂੰ ਵਿਸ਼ੇਸ਼ ਸਰਵਿਸਿਜ਼ ਮੈਡਲਾਂ ਨਾਲ ਨਿਵਾਜਿਆ ਗਿਆ ਸੀ।

Iqbalkaur

This news is Content Editor Iqbalkaur