ਏਅਰ ਮਾਰਸ਼ਲ ਹਰਜੀਤ ਸਿੰਘ ਅਰੋੜਾ ਬਣੇ ਹਵਾਈ ਫੌਜ ਦੇ ਉਪ ਮੁਖੀ

10/02/2019 1:44:03 AM

ਨਵੀਂ ਦਿੱਲੀ - ਏਅਰ ਮਾਰਸ਼ਲ ਹਰਜੀਤ ਸਿੰਘ ਅਰੋੜਾ ਨੇ ਮੰਗਲਵਾਰ ਹਵਾਈ ਫੌਜ ਦੇ ਉਪ ਮੁਖੀ ਵਜੋਂ ਜ਼ਿੰਮੇਵਾਰੀ ਸੰਭਾਲ ਲਈ। ਉਹ ਦਸੰਬਰ 1981 ਵਿਚ ਭਾਰਤੀ ਹਵਾਈ ਫੌਜ ਦੀ ਜੰਗੀ ਇਕਾਈ ’ਚ ਸ਼ਾਮਿਲ ਹੋਏ ਸਨ। ਉਨ੍ਹਾਂ ਨੂੰ ਹਵਾਈ ਫੌਜ ਦੇ ਆਧੁਨਿਕ ਅਤੇ ਹੋਰ ਲੜਾਕੂ ਹਵਾਈ ਜਹਾਜ਼ ਉਡਾਉਣ ਦਾ ਕਾਫੀ ਤਜਰਬਾ ਹੈ। ਨਵੀਂ ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਅਰੋੜਾ ਗੁਜਰਾਤ ਦੇ ਗਾਂਧੀਨਗਰ ਵਿਖੇ ਦੱਖਣੀ-ਪੱਛਮੀ ਹਵਾਈ ਕਮਾਂਡ ਦੇ ਕਮਾਂਡਰ ਸਨ। ਉਹ ਭਾਰਤੀ ਹਵਾਈ ਫੌਜ ’ਚ ਕਈ ਅਹਿਮ ਅਹੁਦਿਆਂ ’ਤੇ ਰਹਿ ਚੁੱਕੇ ਹਨ।


Inder Prajapati

Content Editor

Related News