ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖ਼ਬਰੀ, ਹੁਣ 1 ਘੰਟੇ ''ਚ ਪੂਰਾ ਹੋਵੇਗਾ ਸਫਰ

02/24/2018 4:08:06 PM

ਜੰਮੂ— ਬਠਿੰਡਾ ਤੋਂ ਜੰਮੂ ਤੱਕ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਯਾਤਰੀਆਂ ਲਈ ਇਕ ਖੁਸ਼ਖ਼ਬਰੀ ਹੈ। ਇੰਡੀਅਨ ਏਅਰ ਲਾਈਨਜ਼ ਬਠਿੰਡਾ ਤੋਂ ਜੰਮੂ ਲਈ 27 ਜਨਵਰੀ ਤੋਂ ਫਲਾਈਟ ਸ਼ੁਰੂ ਕਰਨ ਜਾ ਰਿਹਾ ਹੈ। ਲੋਕਾਂ ਨੂੰ ਇਸ ਨਾਲ ਕਾਫੀ ਲਾਭ ਮਿਲੇਗਾ। ਟ੍ਰੇਨ ਤੋਂ ਜੰਮੂ ਜਾਣ 'ਤੇ 11 ਘੰਟੇ ਦਾ ਸਮਾਂ ਲੱਗਦਾ ਹੈ, ਜਦੋਕਿ ਹਵਾਈ ਸੇਵਾ ਨਾਲ ਇਹ ਸਫਰ ਲੱਗਭਗ 1 ਘੰਟੇ 5 ਮਿੰਟ 'ਚ ਪੂਰਾ ਹੋਵੇਗਾ। ਹੁਣ ਹਰ ਸਾਲ ਬਠਿੰਡਾ ਅਤੇ ਮਾਲਵਾ ਤੋਂ ਲੱਗਭਗ 3 ਲੱਖ ਸ਼ਰਧਾਲੂ ਮਾਤਾ ਵੈਸ਼ਨੋ ਦੇਵੀ ਨਾਲ ਅਮਰਨਾਥ ਦਰਸ਼ਨਾਂ ਲਈ ਰੇਲ ਮਾਰਗ ਨਾਲ ਸਫਰ ਕਰਦੇ ਹਨ। ਇਸ ਸੰਬੰਧੀ ਬਠਿੰਡਾ ਹਵਾਈ ਸਟੇਸ਼ਨ ਮੈਨੇਜਰ ਨਿਰੰਜਨ ਸਿੰਘ ਨੇ ਦੱਸਿਆ ਕਿ ਜੰਮੂ ਤੋਂ 9.15 ਵਜੇ 72 ਸੀਟਾਂ ਵਾਲਾ ਏ.ਟੀ. ਆਰ. ਜਹਾਜ ਉੱਡੇਗਾ, ਜੋ 10.20 ਵਜੇ ਬਠਿੰਡਾ ਪਹੁੰਚੇਗਾ।
ਇਸ ਨਾਲ ਹੀ ਜਹਾਜ 10.50 ਵਜੇ ਬਠਿੰਡਾ ਤੋਂ ਜੰਮੂ ਲਈ ਉਡਾਨ ਭਰੇਗਾ, ਜੋ 12 ਵਜੇ ਜੰਮੂ ਪਹੁੰਚੇਗਾ। ਬਠਿੰਡਾ ਤੋਂ ਜੰਮੂ ਦੇ ਕਿਰਾਏ ਬਾਰੇ ਉਨ੍ਹਾਂ ਨੇ ਦੱਸਿਆ ਕਿ 'ਪਹਿਲੇ ਆਓ ਪਹਿਲੇ ਪਾਓ' ਦੀ ਯੌਜਨਾ ਤਹਿਤ ਘੱਟੋ-ਘੱਟ ਕਿਰਾਇਆ 1295 ਰੁਪਏ ਹੈ, ਜਦੋਂਕਿ ਵਧਦਾ ਹੋਇਆ 2300 ਤੱਕ ਪਹੁੰਚ ਸਕਦਾ ਹੈ। ਜੋ ਯਾਤਰੀ ਪਹਿਲਾਂ ਟਿਕਟ ਬੁੱਕ ਕਰਵਾਉਂਦੇ ਹਨ। ਉਨ੍ਹਾਂ ਤੋਂ ਸਾਰੇ ਟੈਕਸ ਸਮੇਤ ਮਾਤਰਾ 1995 ਰੁਪਏ ਵਸੂਲ ਕੀਤੇ ਜਾਣਗੇ। ਜੇਕਰ ਦੂਜੇ ਪੜਾਅ 'ਚ ਕੋਈ ਯਾਤਰੀ ਟਿਕਟ ਬੁੱਕ ਕਰਵਾਉਂਦਾ ਹੈ ਤਾਂ ਕਿਰਾਇਆ ਅੱਗੇ ਵਧਦਾ ਜਾਵੇਗਾ। ਇਸ ਜਹਾਜ਼ 'ਚ ਯਾਤਰੀਆਂ ਨੂੰ ਮੁਫਤ ਬ੍ਰੇਕ ਫਸਟ ਦਾ ਵੀ ਪ੍ਰਬੰਧ ਕੀਤਾ ਗਿਆ ਹੈ।