ਟਲਿਆ ਵੱਡਾ ਹਾਦਸਾ, ਲੈਂਡਿੰਗ ਦੌਰਾਨ ਏਅਰ ਇੰਡੀਆ ਫਲਾਈਟ ਨਾਲ ਟਕਰਾਇਆ ਪੰਛੀ

01/19/2018 10:09:35 PM

ਨਵੀਂ ਦਿੱਲੀ— ਸ਼ੁੱਕਰਵਾਰ ਨੂੰ ਉਸ ਵੇਲੇ ਵੱਡਾ ਹਾਦਸਾ ਹੋਣੋ ਟਲ ਗਿਆ, ਜਦੋਂ ਲੈਂਡਿੰਗ ਦੌਰਾਨ ਏਅਰ ਇੰਡੀਆ ਦੀ ਫਲਾਈਟ ਨਾਲ ਇਕ ਪੰਛੀ ਟਕਰਾ ਗਿਆ। ਘਟਨਾ ਵੇਲੇ ਫਲਾਈਟ 'ਚ 180 ਯਾਤਰੀ ਸਵਾਰ ਸਨ।
ਏਅਰਲਾਈਂਸ ਦੇ ਸੂਤਰਾਂ ਨੇ ਦੱਸਿਆ ਕਿ ਦਿੱਲੀ ਤੋਂ ਗੁਹਾਟੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਨਾਲ ਦੁਪਹਿਰ ਬਾਅਦ ਕਰੀਬ 3:30 ਵਜੇ ਗੁਹਾਟੀ ਏਅਰਪੋਰਟ 'ਤੇ ਲੈਂਡਿੰਗ ਦੌਰਾਨ ਇਕ ਪੰਛੀ ਟਕਰਾ ਗਿਆ। ਫਲਾਈਟ 'ਚ ਇਸ ਦੌਰਾਨ 180 ਯਾਤਰੀ ਸਵਾਰ ਸਨ। ਉਨ੍ਹਾਂ ਦੱਸਿਆ ਕਿ ਘਟਨਾ ਦੇ ਬਾਵਜੂਦ ਫਲਾਈਟ ਨੂੰ ਸੁਰੱਖਿਅਤ ਲੈਂਡ ਕਰਵਾ ਲਿਆ ਗਿਆ ਹੈ ਤੇ ਸਾਰੇ 180 ਯਾਤਰੀ ਸੁਰੱਖਿਅਤ ਹਨ।