ਸੁਪਰਵਾਈਜ਼ਰ ਦੇ ਅਹੁਦਿਆਂ ''ਤੇ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

02/12/2020 10:38:25 AM

ਨਵੀਂ ਦਿੱਲੀ—ਏਅਰ ਇੰਡੀਆ (Air India) ਨੇ ਸੁਪਰਵਾਈਜ਼ਰ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 51

ਆਖਰੀ ਤਾਰੀਕ- 4 ਮਾਰਚ 2020

ਸਿੱਖਿਆ ਯੋਗਤਾ-ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ ਡਿਗਰੀ ਪਾਸ ਕੀਤੀ ਹੋਵੇ।

ਤਨਖਾਹ- ਚੁਣੇ ਗਏ ਉਮੀਦਵਾਰਾਂ ਨੂੰ 22,371 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ।

ਅਪਲਾਈ ਫੀਸ-
ਜਨਰਲ ਅਤੇ ਓ.ਬੀ.ਸੀ ਲਈ 1000 ਰੁਪਏ
ਐੱਸ ਸੀ, ਐੱਸ ਟੀ ਲਈ ਕੋਈ ਫੀਸ ਨਹੀਂ ਹੋਵੇਗੀ।

ਚੋਣ ਪ੍ਰਕਿਰਿਆ- ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਐਪਟੀਟਿਊਡ ਟੈਸਟ ਦੇ ਆਧਾਰ 'ਤੇ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈਬੱਸਾਈਟ http://www.airindia.in/ ਪੜ੍ਹੋ।


Iqbalkaur

Content Editor

Related News