ਏਅਰ ਇੰਡੀਆ ਲੰਡਨ, ਅਮਰੀਕਾ ਤੇ ਕੁਵੈਤ ਤੋਂ 615 ਭਾਰਤੀਆਂ ਨੂੰ ਲਿਆਇਆ

05/11/2020 10:13:58 PM

ਬੈਂਗਲੁਰੂ, ਹੈਦਰਾਬਾਦ, ਚੇਨਈ—  ਵੰਦੇ ਭਾਰਤ ਮਿਸ਼ਨ ਦੇ ਤਹਿਤ ਲੰਡਨ ਤੋਂ 326 ਭਾਰਤੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਸੋਮਵਾਰ ਨੂੰ ਸਵੇਰੇ ਬੈਂਗਲੁਰੂ ਦੇ ਕੈਂਪੇਗੌੜਾ ਕੌਮਾਂਤਰੀ ਹਵਾਈ ਅੱਡੇ 'ਤੇ ਪਹੁੰਚਿਆ। ਨਾਲ ਹੀ ਅਮਰੀਕਾ 'ਚ ਫਸੇ 118 ਲੋਕਾਂ ਨੂੰ ਸੋਮਵਾਰ ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਲਿਆਂਦਾ ਗਿਆ। ਇਸ ਤੋਂ ਇਲਾਵਾ ਕੁਵੈਤ ਤੋਂ 171 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਐਕਸਪ੍ਰੈਸ ਦਾ ਜਹਾਜ਼ ਐਤਵਾਰ ਦੇਰ ਰਾਤ ਚੇਨਈ ਦੇ ਅੰਨਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਿਆ।

Gurdeep Singh

This news is Content Editor Gurdeep Singh