ਬ੍ਰਿਟੇਨ ''ਚ ''ਕੋਬਰਾ ਵਾਰੀਅਰ ਅਭਿਆਸ'' ''ਚ ਹਿੱਸਾ ਨਹੀਂ ਲਵੇਗੀ ਹਵਾਈ ਫ਼ੌਜ

02/26/2022 12:27:53 PM

ਨਵੀਂ ਦਿੱਲੀ (ਵਾਰਤਾ)- ਯੂਕ੍ਰੇਨ 'ਚ ਰੂਸ ਦੀ ਫ਼ੌਜ ਕਾਰਵਾਈ ਤੋਂ ਬਾਅਦ ਪੈਦਾ ਹੋਈ ਸਥਿਤੀ ਨੂੰ ਦੇਖਦੇ ਹੋਏ ਭਾਰਤੀ ਹਵਾਈ ਫ਼ੌਜ ਬ੍ਰਿਟੇਨ 'ਚ ਅਗਲੇ ਮਹੀਨੇ ਹੋਣ ਵਾਲੇ ਕਈ ਦੇਸ਼ਾਂ ਦੇ 'ਕੋਬਰਾ ਵਾਰੀਅਰ ਅਭਿਆਸ' 'ਚ ਹਿੱਸਾ ਨਹੀਂ ਲਵੇਗੀ। ਇਹ ਅਭਿਆਸ ਬ੍ਰਿਟੇਨ 'ਚ 6 ਤੋਂ 27 ਮਾਰਚ ਤੱਕ ਹੋਣਾ ਸੀ ਅਤੇ ਇਸ 'ਚ ਤੇਜਸ ਲੜਾਕੂ ਜਹਾਜ਼ ਹੋਰ ਦੇਸ਼ਾਂ ਦੇ ਜਹਾਜ਼ਾਂ ਨਾਲ ਭਾਰਤੀ ਹਵਾਈ ਫ਼ੌਜ ਦਾ ਪ੍ਰਤੀਨਿਧੀਤੱਵ ਕਰਨ ਵਾਲਾ ਸੀ। ਹਵਾਈ ਫ਼ੌਜ ਨੇ ਸ਼ਨੀਵਾਰ ਨੂੰ ਇਕ ਟਵੀਟ ਕਰ ਕੇ ਕਿਹਾ ਕਿ ਹਾਲ ਦੇ ਘਟਨਾਕ੍ਰਮ ਨੂੰ ਦੇਖਦੇ ਹੋਏ ਉਹ ਇਸ ਅਭਿਆਸ 'ਚ ਹਿੱਸਾ ਨਹੀਂ ਲੈ ਰਹੀ ਹੈ। 

ਹਵਾਈ ਫ਼ੌਜ ਨੇ ਕਿਹਾ,''ਹਾਲ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਹਵਾਈ ਫ਼ੌਜ ਨੇ ਫ਼ੈਸਲਾ ਲਿਆ ਹੈ ਕਿ ਉਹ ਬ੍ਰਿਟੇਨ 'ਚ ਹੋਣ ਵਾਲੇ 'ਕੋਬਰਾ ਵਾਰੀਅਰ ਅਭਿਆਸ' ਨੂੰ ਹਿੱਸਾ ਲੈਣ ਲਈ ਆਪਣੇ ਜਹਾਜ਼ ਹੀਂ ਭੇਜੇਗੀ।'' ਪਹਿਲਾਂ ਤੋਂ ਤੈਅ ਯੋਜਨਾ ਅਨੁਸਾਰ ਅਭਿਆਸ 'ਚ ਹਿੱਸਾ ਲੈਣ ਲਈ 5 ਤੇਜਸ ਲੜਾਕੂ ਜਹਾਜ਼ਾਂ ਨੇ ਬ੍ਰਿਟੇਨ ਜਾਣਾ ਸੀ। ਇਸ ਅਭਿਆਸ 'ਚ ਤੇਜਸ ਨੂੰ ਆਪਣੇ ਕਰਤੱਬ ਅਤੇ ਮਾਰਕ ਸਮਰੱਥਾ ਦਾ ਹੋਰ ਦੇਸ਼ਾਂ ਦੀ ਹਵਾਈ ਫ਼ੌਜ ਦੇ ਸਾਹਮਣੇ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਿਆ ਸੀ। ਦੱਸਣਯੋਗ ਹੈ ਕਿ ਯੂਕ੍ਰੇਨ 'ਚ ਰੂਸ ਦੀ ਫ਼ੌਜ ਕਾਰਵਾਈ ਨਾਲ ਦੁਨੀਆ ਭਰ 'ਚ ਆਮ ਸਥਿਤੀ ਪ੍ਰਭਾਵਿਤ ਹੋਈ ਹੈ ਅਤੇ ਬੇਨਿਯਮੀ ਦੀ ਸਥਿਤੀ ਬਣੀ ਹੋਈ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha