ਰਾਫੇਲ ਤੋਂ ਬਾਅਦ ਹੁਣ ਵਧੇਗੀ ਮਿਗ ਜਹਾਜ਼ਾਂ ਦੀ ਤਾਕਤ, ਹਵਾਈ ਫੌਜ ਕਰਨ ਜਾ ਰਹੀ ਹੈ ਅਪਗ੍ਰੇਡ

10/13/2019 6:14:11 PM

ਨਵੀਂ ਦਿੱਲੀ — ਭਾਰਤ ਨੂੰ ਪਹਿਲਾ ਰਾਫੇਲ ਜਹਾਜ਼ ਮਿਲ ਚੁੱਕਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਆਫਿਸ਼ਿਅਲ ਰਿਸੀਵਿੰਗ ਲਈ ਫਰਾਂਸ ਗਏ ਸਨ। ਰਾਫੇਲ ਤੋਂ ਬਾਅਦ ਹੁਣ ਭਾਰਤੀ ਹਵਾਈ ਫੌਜ ਰੂਸ ਤੋਂ 21 ਨਵੇਂ ਮਿਗ-29 ਐੱਸ ਲੜਾਕੂ ਜਹਾਜ਼ ਖਰੀਦਣ ਦੀ ਯੋਜਨਾ ਬਣਾ ਰਹੀ ਹੈ। ਹਵਾਈ ਫੌਜ ਇਨ੍ਹਾਂ ਲੜਾਕੂ ਜਹਾਜ਼ਾਂ ਨੂੰ ਹਾਸਲ ਕਰ ਉਨ੍ਹਾਂ ਨੂੰ ਸਵਦੇਸ਼ੀ ਹਥਿਆਰ ਪ੍ਰਣਾਲੀਆਂ ਨਾਲ ਲੈਸ ਕਰਨ ਦੀ ਤਿਆਰੀ 'ਚ ਹੈ। ਇਸ ਨਾਲ ਇਹ ਮਿਗ-29ਐੱਸ ਲੜਾਕੂ ਜਹਾਜ਼ ਹੋਰ ਤਾਕਤਵਰ ਹੋ ਜਾਣਗੇ।

ਹਵਾਈ ਫੌਜ 21 ਮਿਗ-29ਐੱਸ ਦੇ ਖਰੀਦ ਦਾ ਪ੍ਰਸਤਾਵ ਜਲਦ ਹੀ ਰੱਖਿਆ ਖਰੀਦ ਕੌਂਸਲ ਦੇ ਸਾਹਮਣੇ ਰੱਖਣ ਵਾਲੀ ਹੈ। ਜੋ ਮਿਗ-29 ਇਸ ਸਮੇਂ ਭਾਰਤੀ ਹਵਾਈ ਫੌਜ ਕੋਲ ਹੈ ਉਨ੍ਹਾਂ ਨੂੰ ਨਵੇਂ ਮਿਗ-29 ਐੱਸ ਨਾਲ ਅਪਗ੍ਰੇਡ ਕਰਨ ਦੀ ਤਿਆਰੀ ਹੈ। ਭਾਰਤੀ ਹਵਾਈ ਫੌਜ ਇਹ ਵੀ ਚਾਹੁੰਦੀ ਹੈ ਕਿ ਜਹਾਜ਼ ਨੂੰ ਹਵਾ ਤੋਂ ਹਵਾ 'ਚ ਮਾਰ ਕਰਨ ਵਾਲੀ 'ਐਸਟਰਾ ਮਿਜ਼ਾਇਲਾਂ' ਸਣੇ ਭਾਰਤੀ ਹਥਿਆਰ ਪ੍ਰਣਾਲੀਆਂ ਨਾਲ ਲੈਸ ਕੀਤਾ ਜਾਵੇ।

ਸੂਤਰਾਂ ਨੇ ਕਿਹਾ ਕਿ ਇਸ ਸੌਦੇ ਤੋਂ ਬਾਅਦ ਜਹਾਜ਼ ਨੂੰ ਹੋਰ ਸਵਦੇਸ਼ੀ ਉਪਕਰਣ ਅਤੇ ਹਥਿਆਰਾਂ ਨਾਲ ਲੈਸ ਕੀਤਾ ਜਾਵੇਗਾ। ਸਵਦੇਸ਼ੀ ਹਥਿਆਰਾਂ ਨੂੰ ਬੜ੍ਹਾਵਾ ਦੇਣ ਦੀ ਖਬਰ ਅਜਿਹੇ ਸਮੇਂ 'ਚ ਆਈ ਹੈ ਜਦੋਂ ਭਾਰਤੀ ਹਵਾਈ ਫੌਜ ਮੁਖੀ ਆਰ.ਕੇ.ਐੱਸ. ਭਦੌਰੀਆਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਹਵਾਈ ਫੌਜ ਲਾਈਟ ਕਾਮਬੈਟ ਏਅਰਕ੍ਰਾਫਟ ਤੇਜਸ ਅਤੇ ਪੰਜਵੀਂ ਪੀੜ੍ਹੀ ਦੇ ਐਡਵਾਂਸ ਮੀਡੀਆ ਕਾਮਬੈਟ ਏਅਰਕ੍ਰਾਫਟ ਪ੍ਰੋਗਰਾਮ ਵਰਗੇ ਸਵਦੇਸ਼ੀ ਕੋਸ਼ਿਸ਼ਾਂ ਦਾ ਪੂਰੀ ਤਰ੍ਹਾਂ ਨਾਲ ਸਮਰਥਨ ਕਰੇਗਾ।

Inder Prajapati

This news is Content Editor Inder Prajapati