ਅਫ਼ਗਾਨਿਸਤਾਨ ਤੋਂ ਵਤਨ ਪਰਤੇ ਭਾਰਤੀ, ਜਹਾਜ਼ ਦੇ ਗੁਜਰਾਤ ’ਚ ਲੈਂਡ ਹੁੰਦੇ ਹੀ ਲਗਾਏ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ

08/17/2021 12:44:16 PM

ਗੁਜਰਾਤ- ਭਾਰਤੀ ਹਵਾਈ ਫ਼ੌਜ ਦਾ ਇਕ ਜਹਾਜ਼ ਅਫ਼ਗਾਨਿਸਤਾਨ ਦੇ ਕਾਬੁਲ ਤੋਂ 100 ਤੋਂ ਵੱਧ ਲੋਕਾਂ ਨੂੰ ਲੈ ਕੇ ਗੁਜਰਾਤ ਦੇ ਜਾਮਨਗਰ ’ਚ ਮੰਗਲਵਾਰ ਨੂੰ ਉਤਰਿਆ। ਇਕ ਅਧਿਕਾਰੀ ਨੇ ਦੱਸਿਆ ਕਿ ਸੀ-17 ਜਹਾਜ਼ ਦੁਪਹਿਰ 12 ਵਜੇ ਤੋਂ ਠੀਕ ਤੋਂ ਪਹਿਲਾਂ ਜਾਮਨਗਰ ’ਚ ਭਾਰਤੀ ਹਵਾਈ ਫ਼ੌਜ ਅੱਡੇ ’ਤੇ ਉਤਰਿਆ। ਕਾਬੁਲ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਪੈਦਾ ਹੋਏ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਐਮਰਜੈਂਸੀ ਸਥਿਤੀ ’ਚ ਲੋਕਾਂ ਨੂੰ ਉੱਥੋਂ ਕੱਢੇ ਜਾਣ ਦੇ ਅਧੀਨ ਜਹਾਜ਼ ਨੇ ਭਾਰਤੀ ਕਰਮੀਆਂ ਨੂੰ ਲੈ ਕੇ ਕਾਬੁਲ ਤੋਂ ਉਡਾਣ ਭਰੀ ਸੀ। ਅਧਿਕਾਰੀ ਨੇ ਦੱਸਿਆ ਕਿ ਸੀ-17 ਜਹਾਜ਼ ’ਚ ਸਵਾਰ ਯਾਤਰੀਆਂ ਦੇ ਜਹਾਜ਼ ਤੋਂ ਉਤਰਨ ’ਤੇ ਉੱਥੇ ਮੌਜੂਦ ਲੋਕਾਂ ਨੇ ਉਨ੍ਹਾਂ ਦਾ ਸੁਆਗਤ ਕੀਤਾ।  ਇਸ ’ਚ ਭਾਰਤੀ ਦੂਤਘਰ ਦੇ ਕਰਮਚਾਰੀ, ਉੱਥੇ ਮੌਜੂਦ ਸੁਰੱਖਿਆ ਕਰਮੀ ਅਤੇ ਕੁਝ ਭਾਰਤੀ ਪੱਤਰਕਾਰਾਂ ਨੂੰ ਵਾਪਸ ਲਿਆਂਦਾ ਗਿਆ ਹੈ। 

 

ਗੁਜਰਾਤ ਦੇ ਜਾਮਨਗਰ ਪਹੁੰਚੇ ਇਸ ਜਹਾਜ਼ ਦਾ ਸੁਆਗਤ ਕੀਤਾ ਗਿਆ। ਅਫ਼ਗਾਨਿਸਤਾਨ ਤੋਂ ਵਾਪਸ ਪਰਤੇ ਲੋਕਾਂ ਨੂੰ ਮਾਲਾ ਪਹਿਨਾ ਕੇ ਸੁਆਗਤ ਹੋਇਆ। ਉੱਥੇ ਹੀ ਬੱਸਾਂ ’ਚ ਬੈਠ ਕੇ ਇਨ੍ਹਾਂ ਨਾਗਰਿਕਾਂ ਨੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਵੀ ਲਗਾਏ। ਦੱਸਣਯੋਗ ਹੈ ਕਿ ਕਾਬੁਲ ਏਅਰਪੋਰਟ ’ਤੇ ਬੀਤੇ ਦਿਨ ਵਿਗੜੇ ਹਾਲਾਤਾਂ ਤੋਂ ਬਾਅਦ ਜਹਾਜ਼ਾਂ ਦੀ ਆਵਾਜਾਈ ਬੰਦ ਹੋ ਗਈ ਸੀ ਪਰ ਅਮਰੀਕੀ ਫ਼ੌਜ ਵਲੋਂ ਇੱਥੇ ਹਾਲਾਤ ਕਾਬੂ ’ਚ ਕੀਤੇ ਗਏ ਅਤੇ ਹੁਣ ਜਹਾਜ਼ਾਂ ਦੀ ਆਵਾਜਾਈ ਸ਼ੁਰੂ ਹੋਈ ਹੈ, ਇਸ ਤੋਂ ਬਾਅਦ ਭਾਰਤੀ ਜਹਾਜ਼ ਵੀ ਇੱਥੋਂ ਉਡਾਣ ਭਰ ਸਕਿਆ ਹੈ। ਭਾਰਤੀ ਹਵਾਈ ਫ਼ੌਜ ਦੇ ਜਹਾਜ਼ ਦੀ ਤਸਵੀਰ ਵੀ ਸਾਹਮਣੇ ਆਈ ਹੈ, ਜਿਸ ’ਚ ਸਵਾਰ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ। 

 

 

DIsha

This news is Content Editor DIsha