ਭਾਰਤੀ ਹਵਾਈ ਫੌਜ ਮੁਖੀ ਧਨੋਆ ਨੇ ਲੜਾਕੂ ਜਹਾਜ਼ ਰਾਫੇਲ ਨੂੰ ਦੱਸਿਆ ''ਗੇਮਚੇਂਜਰ''

05/27/2019 4:52:57 PM

ਨਵੀਂ ਦਿੱਲੀ— ਭਾਰਤੀ ਹਵਾਈ ਫੌਜ ਮੁਖੀ ਬੀ. ਐੱਸ. ਧਨੋਆ ਨੇ ਲੜਾਕੂ ਜਹਾਜ਼ ਰਾਫੇਲ ਨੂੰ 'ਗੇਮਚੇਂਜਰ' ਦੱਸਿਆ ਹੈ। ਧਨੋਆ ਨੇ ਕਿਹਾ ਕਿ 2002 ਵਿਚ ਜਦੋਂ ਆਪਰੇਸ਼ਨ 'ਪਰਾਕ੍ਰਮ' ਹੋਇਆ ਸੀ ਤਾਂ ਪਾਕਿਸਤਾਨ ਕੋਲ ਆਪਣੀ ਸਮਰੱਥਾ ਨਹੀਂ ਸੀ। ਇਸ ਤੋਂ ਬਾਅਦ ਪਾਕਿਸਤਾਨ ਨੇ ਆਪਣੀ ਤਕਨੀਕ ਨੂੰ ਅਪਗ੍ਰੇਡ ਕੀਤਾ ਪਰ ਹੁਣ ਰਾਫੇਲ ਨੇ ਆਉਣ ਨਾਲ ਸਾਡੀ ਤਾਕਤ ਹੋਰ ਵਧ ਜਾਵੇਗੀ। ਰਾਫੇਲ ਕਾਰਨ ਪਾਕਿਸਤਾਨ ਹੁਣ ਕੰਟਰੋਲ ਰੇਖਾ 'ਤੇ ਆਉਣ ਤੋਂ ਡਰੇਗਾ।  



ਧਨੋਆ ਨੇ ਇਸ ਦੇ ਨਾਲ ਹੀ ਕਾਰਗਿਲ ਜੰਗ ਵਿਚ ਸ਼ਹੀਦ ਹੋਏ ਸਕਵਾਰਡਨ ਲੀਡਰ ਅਜੈ ਅਹੂਜਾ ਨੂੰ ਵੀ ਯਾਦ ਕੀਤਾ। ਅਹੂਜਾ ਪਾਕਿਸਤਾਨ ਵਿਰੁੱਧ 1999 ਵਿਚ ਕਾਰਗਿਲ ਦੀ ਜੰਗ 'ਚ ਸ਼ਹੀਦ ਹੋ ਗਏ ਸਨ। ਅਹੂਜਾ ਮਿਗ-21 ਜਹਾਜ਼ ਉਡਾ ਰਹੇ ਸਨ। ਉਹ ਸਫੈਦ ਸਾਗਰ ਆਪਰੇਸ਼ਨ ਜਿਸ ਨੂੰ ਕਾਰਗਿਲ ਜੰਗ ਦੌਰਾਨ ਹਵਾਈ ਫੌਜ ਵਲੋਂ ਦੁਸ਼ਮਣਾਂ 'ਤੇ ਹਮਲਿਆਂ ਲਈ ਬਣਾਇਆ ਗਿਆ ਸੀ, ਉਸ 'ਚ ਸ਼ਾਮਲ ਸਨ।

Tanu

This news is Content Editor Tanu