ਏਮਜ਼ ਦੇ ਹੋਸਟਲ ਦੀ 10ਵੀਂ ਮੰਜ਼ਲ ਤੋਂ ਛਾਲ ਮਾਰ ਵਿਅਕਤੀ ਨੇ ਕੀਤੀ ਖੁਦਕੁਸ਼ੀ

03/02/2020 3:56:01 PM

ਨਵੀਂ ਦਿੱਲੀ— ਅਖਿਲ ਭਾਰਤੀ ਆਯੂਵਿਗਿਆਨ ਸੰਸਥਾ (ਏਮਜ਼) ਦੇ ਇਕ ਹੋਸਟਲ ਦੀ 10ਵੀਂ ਮੰਜ਼ਲ ਤੋਂ ਛਾਲ ਮਾਰ ਕੇ 48 ਸਾਲਾ ਇਕ ਵਿਅਕਤੀ ਨੇ ਖੁਦਕੁਸ਼ੀ ਕਰ ਲਈ। ਪੁਲਸ ਨੇ ਦੱਸਿਆ ਕਿ ਵਿਪਿਨ ਸਾਹੂ ਨੂੰ ਟਰਾਮਾ ਸੈਂਟਰ ਲਿਆਏ ਜਾਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਉਸ ਨੇ ਏਮਜ਼ ਦੇ 18 ਨੰਬਰ ਹੋਸਟਲ ਦੀ 10ਵੀਂ ਮੰਜ਼ਲ ਤੋਂ ਛਾਲ ਮਾਰ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਕਿ ਹੋਸਟਲ ਦੀ ਐਂਟਰੀ ਬੁੱਕ ਤੋਂ ਪਤਾ ਲੱਗਾ ਕਿ ਸੋਮਵਾਰ ਨੂੰ ਉਹ 2 ਵਾਰ ਹੋਸਟਲ ਆਏ ਸਨ।

ਉਨ੍ਹਾਂ ਨੇ ਦੱਸਿਆ ਕਿ ਪਹਿਲੀ ਵਾਰ ਉਹ ਸਵੇਰੇ 10.40 ਵਜੇ ਅਤੇ ਦੂਜੀ ਵਾਰ ਦੁਪਹਿਰ 12.20 ਵਜੇ ਹੋਸਟਲ ਆਏ ਸਨ। ਪੁਲਸ ਡਿਪਟੀ ਕਮਿਸ਼ਨਰ (ਦੱਖਣੀ) ਅਤੁਲ ਕੁਮਾਰ ਠਾਕੁਰ ਨੇ ਦੱਸਿਆ ਕਿ ਜਿੱਥੋਂ ਉਸ ਨੇ ਛਾਲ ਮਾਰੀ ਉਸ ਥਾਂ ਤੋਂ ਕੁਝ ਦਵਾਈਆਂ ਮਿਲੀਆਂ ਹਨ। ਪੁਲਸ ਨੇ ਦੱਸਿਆ ਕਿ ਕਾਨੂੰਨੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਹੂ ਕੋਈ ਡਾਕਟਰ ਨਹੀਂ ਸੀ। ਮਾਮਲੇ 'ਤੇ ਪੂਰੀ ਜਾਣਕਾਰੀ ਮਿਲਣਾ ਹਾਲੇ ਬਾਕੀ ਹੈ।

DIsha

This news is Content Editor DIsha