ਕੋਰੋਨਾ ਦੇ ਨਾਲ ਹੀ ਜੀਣਾ ਹੋਵੇਗਾ, ਜੂਨ ‘ਚ ਆਉਣਗੇ ਸਭ ਤੋਂ ਵੱਧ ਮਾਮਲੇ: ਏਮਜ਼ ਨਿਰਦੇਸ਼ਕ

05/07/2020 6:29:39 PM

ਨਵੀਂ ਦਿੱਲੀ - ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ‘ਚ ਏਮਜ਼ ਨਿਰਦੇਸ਼ਕ ਰਣਦੀਪ ਗੁਲੇਰੀਆ ਨੇ ਕਿਹਾ ਕਿ ਜੂਨ ਮਹੀਨੇ ‘ਚ ਕੋਰੋਨਾ ਵਾਇਰਸ ਦੇ ਮਾਮਲੇ ਸਭ ਤੋਂ ਜ਼ਿਆਦਾ ਹੋਣਗੇ। ਨਾਲ ਹੀ ਉਨ੍ਹਾਂ ਕਿਹਾ ਕਿ ਲਾਕਡਾਊਨ ਦਾ ਫਾਇਦਾ ਮਿਲਿਆ ਹੈ ਅਤੇ ਲਾਕਡਾਊਨ ‘ਚ ਕੋਰੋਨਾ ਦੇ ਕੇਸ ਜ਼ਿਆਦਾ ਨਹੀਂ ਵਧੇ।
ਏਮਜ਼ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਇਕ ਨਿਊਜ਼ ਚੈਨਲ ਨੂੰ ਕਿਹਾ, ਜਿਸ ਤਰੀਕੇ ਨਾਲ ਟ੍ਰੇਂਡ ਨਜ਼ਰ ਆ ਰਿਹਾ ਹੈ, ਕੋਰੋਨਾ ਦੇ ਕੇਸ ਜੂਨ ‘ਚ ਚੋਟੀ ‘ਤੇ ਹੋਣਗੇ। ਹਾਲਾਂਕਿ ਅਜਿਹਾ ਬਿਲਕੁੱਲ ਨਹੀਂ ਹੈ ਕਿ ਬੀਮਾਰੀ ਇੱਕ ਵਾਰ ‘ਚ ਹੀ ਖਤਮ ਹੋ ਜਾਵੇਗੀ। ਸਾਨੂੰ ਕੋਰੋਨਾ ਦੇ ਨਾਲ ਹੀ ਜੀਣਾ ਹੋਵੇਗਾ। ਹੌਲੀ-ਹੌਲੀ ਕੋਰੋਨਾ ਦੇ ਮਾਮਲਿਆਂ ‘ਚ ਕਮੀ ਆਵੇਗੀ।
ਡਾਕਟਰ ਗੁਲੇਰੀਆ ਨੇ ਕਿਹਾ ਕਿ ਲਾਕਡਾਊਨ ਦਾ ਫਾਇਦਾ ਮਿਲਿਆ ਹੈ। ਲਾਕਡਾਊਨ ਦੀ ਵਜ੍ਹਾ ਨਾਲ ਹੀ ਮਾਮਲੇ ਜ਼ਿਆਦਾ ਨਹੀਂ ਵਧੇ। ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ ‘ਚ ਘੱਟ ਮਾਮਲੇ ਵਧੇ ਹਨ। ਹਸਪਤਾਲਾਂ ਨੇ ਲਾਕਡਾਊਨ ‘ਚ ਆਪਣੀ ਤਿਆਰੀ ਕਰ ਲਈ ਹੈ। ਡਾਕਟਰਾਂ ਨੂੰ ਸਿਖਲਾਈ ਦਿੱਤੀ ਗਈ ਹੈ। ਪੀ.ਪੀ.ਈ. ਕਿਟਸ, ਵੈਂਟਿਲੇਟਰ ਅਤੇ ਜ਼ਰੂਰੀ ਮੈਡੀਕਲ ਸਮੱਗਰੀਆਂ ਦੇ ਪ੍ਰਬੰਧ ਕੀਤੇ ਹੋਏ ਹਨ। ਕੋਰੋਨਾ ਦੀ ਜਾਂਚ ਵਧੀ ਹੈ।
ਡਾਕਟਰ ਗੁਲੇਰੀਆ ਨੇ ਕਿਹਾ ਕਿ ਕਦੋਂ ਤੱਕ ਕੋਰੋਨਾ ਦੇ ਮਾਮਲੇ ਚੱਲਣਗੇ, ਕਿੰਨਾ ਲੰਮਾ ਇਹ ਚੱਲੇਗਾ, ਇਹ ਹੁਣੇ ਤੋਂ ਨਹੀਂ ਕਹਿ ਸਕਦੇ। ਪਰ ਇੰਨਾ ਜ਼ਰੂਰ ਹੈ ਕਿ ਜਦੋਂ ਚੋਟੀ ‘ਤੇ ਕੋਈ ਚੀਜ ਹੁੰਦੀ ਹੈ ਤਾਂ ਉਥੋਂ ਹੀ ਉਹ ਡਾਉਨ ਹੋਣੀ ਸ਼ੁਰੂ ਹੁੰਦੀ ਹੈ। ਹੁਣ ਉਮੀਦ ਇਹੀ ਕਰਦੇ ਹਾਂ ਕਿ ਜੂਨ ‘ਚ ਜਦੋਂ ਕੋਰੋਨਾ ਦੇ ਮਾਮਲੇ ਚੋਟੀ ‘ਤੇ ਹੋਣਗੇ ਤਾਂ ਉਸਦੇ ਬਾਅਦ ਮਾਮਲੇ ਹੌਲੀ-ਹੌਲੀ ਘੱਟਣੇ ਸ਼ੁਰੂ ਹੋਣਗੇ।

ਦੇਸ਼ ‘ਚ ਕਿੰਨੇ ਕੋਰੋਨਾ ਮਰੀਜ਼?
ਦੱਸ ਦਈਏ ਕਿ ਦੇਸ਼ ‘ਚ ਹਰ ਰੋਜ਼ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਦੇਸ਼ ‘ਚ ਹੁਣ ਤੱਕ 52 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਦੇ ਨਾਲ ਹੀ ਕੋਰੋਨਾ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ‘ਚ ਵੀ ਵਾਧਾ ਦੇਖਣ ਨੂੰ ਮਿਲਿਆ ਹੈ। ਦੇਸ਼ ‘ਚ ਹੁਣ ਤੱਕ 1783 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋ ਚੁੱਕੀ ਹੈ।


Inder Prajapati

Content Editor

Related News