ਤਾਮਿਲਨਾਡੂ: ਚੋਣਾਂ ਤੋਂ ਪਹਿਲਾਂ AIADMK ਨੂੰ ਵੱਡਾ ਝਟਕਾ, ਗੱਠਜੋੜ ਤੋਂ ਬਾਹਰ ਹੋਈ ਇਹ ਪਾਰਟੀ

03/13/2021 10:09:47 PM

ਚੇਨਈ : ਤਾਮਿਲਨਾਡੂ ਵਿੱਚ ਵਿਧਾਨਸਭਾ ਚੋਣਾਂ ਦੀਆਂ ਸਰਗਰਮੀਆਂ ਤੇਜ਼ ਹਨ। ਸੱਤਾ ਤੋਂ ਬਾਹਰ ਕਰਣ ਲਈ ਡੀ.ਐੱਮ.ਕੇ. ਨੇ ਕਾਂਗਰਸ, ਵਾਮ ਦਲਾਂ, ਐੱਮ.ਡੀ.ਐੱਮ.ਕੇ., ਵੀ.ਸੀ.ਕੇ. ਸਮੇਤ ਕਈ ਛੋਟੇ ਦਲਾਂ ਨਾਲ ਗੱਠਜੋੜ ਕੀਤਾ ਹੈ। ਉਥੇ ਹੀ ਸੱਤਾਧਾਰੀ ਪਾਰਟੀ ਆਲ ਇੰਡੀਆ ਮਾਤਾ ਦ੍ਰਵਿੜ ਮੁਨੇਤਰ ਕੜਗਮ (ਏ.ਆਈ.ਏ.ਡੀ.ਐੱਮ.ਕੇ.) ਨੂੰ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ। ਤਾਮਿਲਨਾਡੂ ਦੇ ਮੁੱਖ ਮੰਤਰੀ ਅਤੇ ਅੰਨਾਦ੍ਰਮੁਕ ਦੇ ਸੰਯੁਕਤ ਕੋਆਰਡੀਨੇਟਰ ਏਡਾਪੱਡੀ ਪਲਾਨੀਸਵਾਮੀ ਨੇ ਦੱਸਿਆ ਕਿ ਪੁਥਿਆ ਤਾਮਿਲਗਾਮ ਪਾਰਟੀ ਗੱਠਜੋੜ ਵਿੱਚ ਹੁਣ ਨਹੀਂ ਹੈ।

ਵਿਧਾਨਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਨੇ ਦੱਸਿਆ ਕਿ ਪੁਥਿਆ ਤਾਮਿਲਗਾਮ ਪਾਰਟੀ ਸਾਡੇ ਨਾਲ ਨਹੀਂ ਹੈ, ਉਨ੍ਹਾਂ ਕਿਹਾ ਕਿ ਪਾਰਟੀ ਨੇ ਉਨ੍ਹਾਂ ਦੇ ਗੱਠਜੋੜ ਨੂੰ ਛੱਡ ਦਿੱਤਾ। ਨਾਲ ਹੀ ਦੱਸਿਆ ਕਿ DMDK ਗੱਠਜੋੜ ਨਾਲ ਪਾਰਟੀ ਦੇ ਬਾਹਰ ਨਿਕਲਣ ਨਾਲ ਕੋਈ ਨੁਕਸਾਨ ਨਹੀਂ ਹੈ। ਉਥੇ ਹੀ ਉਨ੍ਹਾਂ ਨੇ ਇਨ੍ਹਾਂ ਚੋਣਾਂ ਵਿੱਚ ਪ੍ਰਚੰਡ ਬਹੁਮਤ ਨਾਲ ਜਿੱਤਣ ਦਾ ਦਾਅਵਾ ਵੀ ਕੀਤਾ ਹੈ।

ਉਥੇ ਹੀ ਡੀ.ਐੱਮ.ਕੇ. ਪ੍ਰਮੁੱਖ ਸਟਾਲਿਨ ਦੇ ਬਿਆਨ 'ਤੇ ਏਡਾਪੱਡੀ ਪਲਾਨੀਸਵਾਮੀ ਨੇ ਕਿਹਾ ਕਿ ਕੀ ਸਟਾਲਿਨ ਇੱਕ ਜੋਤਸ਼ੀ ਹੈ ਜੋ ਕਹਿੰਦਾ ਹੈ ਕਿ DMK ਚੋਣਾਂ ਵਿੱਚ 200 ਸੀਟਾਂ ਜਿੱਤੇਗੀ? ਲੋਕ ਵੋਟ ਕਰਣਗੇ ਅਤੇ ਉਨ੍ਹਾਂ ਦਾ ਫੈਸਲਾ ਅੰਤਿਮ ਹੋਵੇਗਾ। ਅਸੀਂ ਉਮੀਦ ਕਰਦੇ ਹਾਂ ਕਿ ਉਹ ਸਾਨੂੰ ਇੱਕ ਵਧੀਆ ਫੈਸਲਾ ਦੇਣਗੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News