ਅਹਿਮਦਾਬਾਦ : ਘਰ ਵਾਪਸੀ ਲਈ ਸੜਕ 'ਤੇ ਉਤਰੇ ਮਜ਼ਦੂਰ, ਪੁਲਸ ਨੇ ਦਾਗ਼ੇ ਹੰਝੂ ਗੈਸ ਦੇ ਗੋਲੇ

05/18/2020 12:07:57 PM

ਅਹਿਮਦਾਬਾਦ- ਲਾਕਡਾਊਨ ਦੇ ਚੌਥੇ ਪੜਾਅ ਦੀ ਅੱਜ ਯਾਨੀ ਸੋਮਵਾਰ ਤੋਂ ਸ਼ੁਰੂਆਤ ਹੋ ਗਈ ਹੈ ਅਤੇ ਮਜ਼ਦੂਰਾਂ ਦੇ ਪਲਾਇਨ ਦਾ ਸਿਲਸਿਲਾ ਜਾਰੀ ਹੈ। ਕਿਤੇ ਮਜ਼ਦੂਰ ਸੈਂਕੜੇ ਕਿਲੋਮੀਟਰ ਦਾ ਸਫ਼ਰ ਪੈਦਲ ਹੀ ਤੈਅ ਕਰ ਰਹੇ ਹਨ ਤਾਂ ਕਿਤੇ ਮਜ਼ਦੂਰ ਇਸ ਆਸ 'ਚ ਹਨ ਕਿ ਉਨ੍ਹਾਂ ਨੂੰ ਘਰ ਭੇਜਣ ਦਾ ਸਰਕਾਰ ਇੰਤਜ਼ਾਮ ਕਰੇਗੀ। ਅਜਿਹੀ ਹੀ ਆਸ ਲੈ ਕੇ ਅੱਜ ਮਜ਼ਦੂਰਾਂ ਦੀ ਭੀੜ ਅਹਿਮਦਾਬਾਦ 'ਚ ਆਈ.ਆਈ.ਐੱਮ. ਕੋਲ ਪਹੁੰਚ ਗਿਆ।

ਦਰਅਸਲ ਕਿਸੇ ਨੇ ਮਜ਼ਦੂਰਾਂ ਨੂੰ ਦੱਸ ਦਿੱਤਾ ਕਿ ਆਈ.ਆਈ.ਐੱਮ. ਕੋਲੋਂ ਬੱਸ ਜਾ ਰਹੀ ਹੈ। ਇਸ ਤੋਂ ਬਾਅਦ ਮਜ਼ਦੂਰਾਂ ਦੀ ਭੀੜ ਆਈ.ਆਈ.ਐੱਮ. ਕੋਲ ਪਹੁੰਚ ਗਿਆ ਪਰ ਉੱਥੇ ਬੱਸ ਨਹੀਂ ਦਿੱਸੀ। ਇਸ ਤੋਂ ਬਾਅਦ ਮਜ਼ਦੂਰ ਭੜਕ ਗਏ ਅਤੇ ਪੁਲਸ ਨਾਲ ਭਿੜ ਗਏ। ਮਜ਼ਦੂਰਾਂ 'ਤੇ ਪੁਲਸ ਵਲੋਂ ਹੰਝੂ ਗੈਸ ਦੇ ਗੋਲੇ ਦਾਗੇ ਗਏ ਹਨ।

ਇਸ ਵਿਚ ਬਿਹਾਰ ਦੇ ਬੇਗੂਸਰਾਏ 'ਚ ਕੁਆਰੰਟੀਨ ਸੈਂਟਰ ਦੀ ਬਦਹਾਲੀ ਤੋਂ ਨਾਰਾਜ਼ ਪ੍ਰਵਾਸੀ ਮਜ਼ਦੂਰਾਂ ਨੇ ਪਹਿਲਾਂ ਸੈਂਟਰ ਦੇ ਅੰਦਰ ਜੰਮ ਕੇ ਹੰਗਾਮਾ ਕੀਤਾ, ਫਿਰ ਬਾਹਰ ਨਿਕਲ ਕੇ ਸੜਕ ਜਾਮ ਕਰ ਦਿੱਤਾ। ਇੰਨਾ ਹੀ ਨਹੀਂ ਮਜ਼ਦੂਰ ਇੰਨੇ ਗੁੱਸੇ 'ਚ ਸਨ ਕਿ ਜਾਮ ਦੌਰਾਨ ਇਕ ਟਰੈਕਟਰ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਉਸ 'ਤੇ ਮਜ਼ਦੂਰਾਂ ਨੇ ਜੰਮ ਕੇ ਪੱਥਰਬਾਜ਼ੀ ਵੀ ਕੀਤੀ।

ਦਰਅਸਲ ਭਗਵਾਨਪੁਰ ਥਾਣਾ ਖੇਤਰ ਦੇ ਮੇਹਦੌਲੀ ਮੱਧ ਸਕੂਲ 'ਚ ਬਣਾਏ ਗਏ ਕੁਆਰੰਟੀਨ ਸੈਂਟਰ 'ਚ ਦੇਰ ਰਾਤ 112 ਮਜ਼ਦੂਰਾਂ ਨੂੰ ਲਿਆਂਦਾ ਗਿਆ ਸੀ, ਜਿੱਥੇ ਉਨ੍ਹਾਂ ਦੀ ਕੋਈ ਵਿਵਸਥਾ ਨਹੀਂ ਕੀਤੀ ਗਈ ਸੀ। ਮਜ਼ਦੂਰਾਂ ਦਾ ਦੋਸ਼ ਹੈ ਕਿ ਰਾਤ ਨੂੰ ਖਾਣੇ ਦੇ ਨਾਂ 'ਤੇ ਚੂਰਾ-ਸ਼ੱਕਰ ਦਿੱਤਾ ਗਿਆ। ਉਹ ਵੀ ਸਾਰੇ ਮਜ਼ਦੂਰਾਂ ਨੂੰ ਨਹੀਂ ਦਿੱਤਾ। ਸ਼ਿਕਾਇਤ ਕਰਨ 'ਤੇ ਪੁਲਸ ਤੋਂ ਕੁੱਟਵਾਉਣ ਦੀ ਗੱਲ ਕਹੀ ਜਾਂਦੀ ਹੈ।

DIsha

This news is Content Editor DIsha