ਅਹਿਮਦਾਬਾਦ 'ਚ ਕੋਰੋਨਾ ਦਾ ਕਹਿਰ, 1 ਦਿਨ 'ਚ 10 ਤੋਂ ਸਾਲ ਘੱਟ 10 ਬੱਚੇ ਪਾਜ਼ੇਟਿਵ

05/14/2020 10:59:55 AM

ਅਹਿਮਦਾਬਾਦ-ਗੁਜਰਾਤ ਦੇ ਅਹਿਮਦਾਬਾਦ 'ਚ ਬੁੱਧਵਾਰ ਨੂੰ ਉਸ ਸਮੇਂ ਹਫੜਾ-ਦਫੜੀ ਮੱਚ ਗਈ, ਜਦੋਂ ਇਕੱਠੇ 10 ਬੱਚੇ ਕੋਰੋਨਾ ਪਾਜ਼ੇਟਿਵ ਮਿਲੇ। ਦੱਸਣਯੋਗ ਹੈ ਕਿ ਪਾਜ਼ੇਟਿਵ ਮਿਲੇ 10 ਬੱਚਿਆਂ ਦੀ ਉਮਰ 10 ਸਾਲ ਤੋਂ ਘੱਟ ਦੱਸੀ ਜਾ ਰਹੀ ਹੈ। ਇਨ੍ਹਾਂ ਬੱਚਿਆਂ 'ਚ 6 ਲੜਕੀਆਂ ਅਤੇ 4 ਲੜਕੇ ਹਨ। ਇਸ ਤੋਂ ਜਿਆਦਾ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਕੋਰੋਨਾ ਪਾਜ਼ੇਟਿਵ 4 ਬੱਚਿਆਂ ਦੀ ਉਮਰ ਸਿਰਫ 1 ਸਾਲ ਹੈ, 3 ਬੱਚੇ 2 ਸਾਲ ਅਤੇ ਬਾਕੀ 3 ਬੱਚਿਆਂ ਦੀ ਉਮਰ 4,6,9 ਸਾਲ ਦੇ ਹਨ।

ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਹੈ ਕਿ ਅਹਿਮਦਾਬਾਦ 'ਚ ਕੋਰੋਨਾਵਾਇਰਸ ਪੀੜਤਾਂ ਦੀ ਗਿਣਤੀ 6645 ਤੱਕ ਪਹੁੰਚ ਗਏ ਹਨ ਜਦਕਿ ਮ੍ਰਿਤਕਾਂ ਦਾ ਅੰਕੜਾ 446 ਤੱਕ ਪਹੁੰਚ ਗਿਆ ਹੈ। ਅਧਿਕਾਰੀ ਨੇ ਦੱਸਿਆ ਹੈ ਕਿ 238 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ, ਜਿਸ 'ਚ ਜ਼ਿਲੇ 'ਚ ਠੀਕ ਹੋਏ ਮਰੀਜ਼ਾਂ ਦੀ ਗਿਣਤੀ ਵਧ ਕੇ 2112 ਤੱਕ ਪਹੁੰਚ ਗਈ ਹੈ। ਪੂਰੇ ਗੁਜਰਾਤ ਸੂਬੇ 'ਚ ਕੋਰੋਨਾ ਪੀੜਤਾਂ ਦੀ ਗਿਣਤੀ 9267 ਤੱਕ ਪਹੁੰਚ ਚੁੱਕੀ ਹੈ। 

ਮਿਲੇ ਅੰਕੜਿਆਂ ਮੁਤਾਬਕ ਦੇਸ਼ ਭਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ 78003 ਤੱਕ ਪਹੁੰਚ ਚੁੱਕੀ ਹੈ ਜਦਕਿ 2549 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 26235 ਲੋਕ ਇਸ ਵਾਇਰਸ ਤੋਂ ਪੂਰੀ ਤਰ੍ਹਾਂ ਨਾਲ ਠੀਕ ਹੋ ਚੁੱਕੇ ਹਨ।


Iqbalkaur

Content Editor

Related News