ਬੇਹੋਸ਼ੀ ਦੀ ਹਾਲਤ ''ਚ ਮਿਲਿਆ VHP ਪ੍ਰਧਾਨ ਤੋਗੜੀਆ, ਹਸਪਤਾਲ ''ਚ ਭਰਤੀ

01/16/2018 12:31:20 AM

ਅਹਿਮਦਾਬਾਦ— ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨੇਤਾ ਪ੍ਰਵੀਨ ਤੋਗੜੀਆ ਅਹਿਮਦਾਬਾਦ ਸ਼ਾਹੀ ਬਾਗ ਇਲਾਕੇ 'ਚ ਸੋਮਵਾਰ ਨੂੰ ਬੇਹੋਸ਼ੀ ਦੀ ਹਾਲਤ 'ਚ ਮਿਲੇ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਤੋਗੜੀਆ ਸੋਮਵਾਰ ਸਵੇਰ ਤੋਂ ਲਾਪਤਾ ਸੀ ਅਤੇ ਉਸ ਦਾ ਕੁਝ ਵੀ ਪਤਾ ਨਹੀਂ ਚੱਲ ਰਿਹਾ ਸੀ, ਜਿਸ ਨੂੰ ਲੈ ਕੇ ਅਹਿਮਦਾਬਾਦ 'ਚ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ ਸੀ।
ਅਹਿਮਦਾਬਾਦ ਪੁਲਸ ਦੀ ਕ੍ਰਾਇਮ ਬ੍ਰਾਂਚ ਦੇ ਸੂਤਰਾਂ ਮੁਤਾਬਕ ਘੱਟ ਸ਼ੂਗਰ ਲੈਵਲ ਦੀ ਵਜ੍ਹਾ ਨਾਲ ਤੋਗੜੀਆ ਬੇਹੋਸ਼ ਹੋ ਗਿਆ ਸੀ। ਬੇਹੋਸ਼ੀ 'ਚ ਮਿਲੇ ਨੇਤਾ ਨੂੰ ਇਲਾਜ ਲਈ ਚੰਦਰਮਣੀ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਡਾਕਟਰਾਂ ਮੁਤਾਬਕ ਸ਼ੂਗਰ ਦਾ ਪੱਧਰ ਘੱਟ ਹੋਣ ਦੀ ਵਜ੍ਹਾ ਨਾਲ ਤੋਗੜੀਆ ਦੀ ਤਬੀਅਤ ਵਿਗੜ ਗਈ ਸੀ। ਇਸ ਦੌਰਾਨ ਤੋਗੜੀਆ ਦੇ ਹਸਪਤਾਲ 'ਚ ਭਰਤੀ ਹੋਣ ਦੀ ਖਬਰ ਮਿਲਦੇ ਹੀ ਬਾਅਦ 'ਚ ਉਥੇ ਵੱਡੀ ਗਿਣਤੀ 'ਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਾਰਜਕਰਤਾ ਵੀ ਇੱਕਠੇ ਹੋ ਗਏ ਸਨ। ਜਿਸ ਨੂੰ ਦੇਖਦੇ ਹੋਏ ਹਸਪਤਾਲ ਨੇੜੇ ਸਖ਼ਤ ਸੁਰੱਖਿਆ ਇੰਤਜਾਮ ਕੀਤੇ ਗਏ ਹਨ।